ਨਵੀਂ ਦਿੱਲੀ— ਤਰੱਕੀ ਅਤੇ ਪੈਸਾ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਹਰ ਕੋਈ ਆਪਣੀ ਲਾਈਫ 'ਚ ਚਾਹੁੰਦਾ ਹੈ ਵਾਸਤੂ ਵਿਦਵਾਨ ਕਹਿੰਦੇ ਹਨ ਕਿ ਜੇਕਰ ਮਿਹਨਤ ਕਰਨ 'ਤੇ ਵੀ ਤੁਹਾਨੂੰ ਮਨਚਾਹਿਆ ਨਤੀਜਾ ਨਹੀਂ ਮਿਲ ਪਾ ਰਿਹਾ ਤਾਂ ਤੁਹਾਡੇ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਵਾਸਤੂਦੋਸ਼ ਪੈਦਾ ਕਰ ਰਹੀਆਂ ਹਨ। ਉਨ੍ਹਾਂ ਵਲੋਂ ਤੁਹਾਡਾ ਬੇਪਰਵਾਹ ਵਰਤਾਅ ਨਕਾਰਾਤਮਕਤਾ ਫੈਲਾਉਂਦਾ ਹੈ। ਕਈ ਵਾਰ ਜਾਣੇ-ਅਣਜਾਣੇ 'ਚ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਘਰ ਲੈ ਆਉਂਦੇ ਹੋ ਜੋ ਤੁਹਾਨੂੰ ਜੀਵਨ 'ਚ ਅੱਗੇ ਵਧਣ ਨਹੀਂ ਦਿੰਦੀਆਂ ਤਾਂ ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਚੀਜ਼ਾਂ?
— ਤਾਜ ਮਹਿਲ
ਤਾਜ ਮਹਿਲ ਕਹਿਣ ਨੂੰ ਤਾਂ ਪਿਆਰ ਦੀ ਨਿਸ਼ਾਨੀ ਹੈ ਪਰ ਇਹ ਸ਼ਾਹਜਹਾਂ ਦੀ ਪਤਨੀ ਮੁਮਤਾਜ ਦੀ ਕਬਰ ਵੀ ਹੈ। ਇਸ ਦੀ ਫੋਟੋ ਜਾਂ ਸ਼ੋਅ ਪੀਸ ਘਰ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਮੌਤ ਦੀ ਨਿਸ਼ਾਨੀ ਹੈ ਜੋ ਕਿ ਘਰ 'ਚ ਨਕਾਰਾਤਮਕਤਾ ਦਾ ਵਾਤਾਵਰਣ ਪੈਦਾ ਕਰਦੀ ਹੈ।
— ਮਹਾਭਾਰਤ ਦਾ ਚਿੱਤਰ
ਘਰ 'ਚ ਮਹਾਭਾਰਤ ਯੁੱਧ ਸਬੰਧੀ ਕਿਸੇ ਵੀ ਤਰ੍ਹਾਂ ਦੀ ਤਸਵੀਰ ਜਾਂ ਕੋਈ ਮਾਡਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਪਰਿਵਾਰ ਦੇ ਮੈਂਬਰਾਂ 'ਚ ਕਦੇ ਨਾ ਖਤਮ ਹੋਣ ਵਾਲੀਆਂ ਦੂਰੀਆਂ ਨੂੰ ਜਨਮ ਦਿੰਦਾ ਹੈ।
— ਨਟਰਾਜ
ਭਗਵਾਨ ਸ਼ਿਵ ਦੀ ਨਟਰਾਜ ਦੀ ਮੂਰਤੀ ਲਗਭਗ ਹਰੇਕ ਕਲਾਸਿਕਲ ਡਾਂਸਰ ਦੇ ਘਰ 'ਚ ਦੇਖਣ ਨੂੰ ਮਿਲ ਜਾਵੇਗੀ। ਹੋਰ ਲੋਕ ਵੀ ਇਸ ਨੂੰ ਸ਼ੋਅ ਪੀਸ ਦੇ ਰੂਪ 'ਚ ਪਸੰਦ ਕਰਦੇ ਹਨ ਪਰ ਇਸ ਮੂਰਤੀ ਦੇ ਪਿੱਛੇ ਦੋ ਤਰ੍ਹਾਂ ਦੀਆਂ ਭਾਵਨਾਵਾਂ ਸ਼ਾਮਲ ਹਨ। ਨਟਰਾਜ ਦੀ ਮੂਰਤੀ ਯੂਨਿਕ ਆਰਟ ਦਾ ਰੂਪ ਹੈ ਪਰ ਇਹ ਵਿਨਾਸ਼ ਦਾ ਵੀ ਇਕ ਰੂਪ ਹੈ ਕਿਉਂਕਿ ਨ੍ਰਿਤ ਦਾ ਇਹ ਰੂਪ ਅਸਲ 'ਚ ਤਾਂਡਵ ਦਾ ਨ੍ਰਿਤ ਹੈ। ਜਿਸ ਦਾ ਅਰਥ ਹੈ ਵਿਨਾਸ਼ ਦੇ ਲਈ ਨ੍ਰਿਤ ਇਸ ਲਈ ਨਟਰਾਜ ਦੀ ਮੂਰਤੀ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ।
— ਡੁੱਬਦੀ ਕਿਸ਼ਤੀ ਦਾ ਦ੍ਰਿਸ਼
ਡੁੱਬਦੀ ਕਿਸ਼ਤੀ ਦਾ ਦ੍ਰਿਸ਼ ਪਰਿਵਾਰ ਦੇ ਮੈਂਬਰਾਂ ਦੇ ਵਿਚ ਸਬੰਧਾਂ 'ਚ ਦੂਰੀਆਂ ਨੂੰ ਬਿਆਨ ਕਰਦਾ ਹੈ। ਇਹ ਮਾੜੀ ਕਿਸਮਤ ਦੀ ਵੀ ਸੂਚਕ ਹੈ ਇਸ ਲਈ ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਵੀ ਘਰ 'ਚ ਨਹੀਂ ਰੱਖਣਾ ਚਾਹੀਦਾ।
— ਪਾਣੀ ਦਾ ਫੁਹਾਰਾ
ਕੁਝ ਲੋਕ ਘਰ 'ਚ ਪਾਣੀ ਦਾ ਫੁਹਾਰਾ ਰੱਖਣਾ ਪਸੰਦ ਕਰਦੇ ਹਨ ਪਰ ਵਾਸਤੂ ਮੁਤਾਬਕ ਇਸ ਤਰ੍ਹਾਂ ਦੀ ਵਸਤੂ ਗਤੀਸ਼ੀਲ ਕੁਦਰਤ ਨੂੰ ਦਰਸਾਉਂਦੀ ਹੈ। ਇਸ ਦਾ ਮਤਲਬ ਹੈ ਕਿ ਧਨ ਅਤੇ ਸਮਰਿੱਧੀ ਜੋ ਤੁਹਾਡੇ ਜੀਵਨ 'ਚ ਆਉਂਦੀ ਹੈ ਉਹ ਜ਼ਿਆਦਾ ਸਮੇਂ ਤਕ ਤੁਹਾਡੇ ਕੋਲ ਨਹੀਂ ਰਹੇਗੀ। ਇਸ ਨੂੰ ਘਰ 'ਚ ਥਾਂ ਨਾ ਦਿਓ।
— ਜੰਗਲੀ ਜਾਨਵਰ
ਜੰਗਲੀ ਜਾਨਵਰਾਂ ਦੀਆਂ ਤਸਵੀਰਾਂ ਜਾਂ ਸ਼ੋਅ ਪੀਸ ਨੂੰ ਵੀ ਘਰ 'ਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਹ ਘਰ 'ਚ ਪਰਿਵਾਰ ਦੇ ਮੈਂਬਰਾਂ 'ਚ ਹਿੰਸਾਤਮਕ ਕੁਦਰਤ ਨੂੰ ਵਧਾਉਂਦੀ ਹੈ।
— ਕੈਕਟਸ ਦਾ ਕੰਡੇਦਾਰ ਪੌਦਾ
ਇਸ ਤਰ੍ਹਾਂ ਦੇ ਪੌਦੇ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ। ਇਹ ਕੰਮ 'ਚ ਮੁਸ਼ਕਲ ਆਉਣ ਦਾ ਸੂਚਕ ਵੀ ਹੈ। ਗੁਲਾਬ ਦੇ ਪੌਦਿਆਂ ਨੂੰ ਘਰ 'ਚ ਰੱਖਿਆ ਜਾ ਸਕਦਾ ਹੈ।
ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY