ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਤੋਂ ਬਚਾਅ ਰੱਖੋ।
ਬ੍ਰਿਖ- ਖਰਚਿਅਾਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਨੁਕਸਾਨ ਦਾ ਡਰ।
ਮਿਥੁਨ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਸਿਰੇ ਚੜ੍ਹਨ ਵੱਲ ਅੱਗੇ ਵਧੇਗਾ ਪਰ ਪੈਰ ਫਿਸਲਣ ਦਾ ਡਰ।
ਕਰਕ- ਰਾਜ-ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਨਰਮ ਅਤੇ ਹਮਦਰਦਾਨਾ ਰੁਖ਼ ਰੱਖਣਗੇ ਪਰ ਰਾਹੂ-ਕੇਤੂ ਦੀ ਸਥਿਤੀ ਟੈਨਸ਼ਨ-ਪ੍ਰੇਸ਼ਾਨੀ ਵਾਲੀ ਹੋਵੇਗੀ।
ਸਿੰਘ- ਉਤਸ਼ਾਹ, ਹਿੰਮਤ, ਸੰਘਰਸ਼ ਸ਼ਕਤੀ ਬਣੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਹੀਂ ਸਕਣਗੇ, ਤੇਜ-ਪ੍ਰਭਾਵ ਅਤੇ ਦੂਜਿਅਾਂ ’ਤੇ ਆਪ ਦੀ ਪੈਠ-ਛਾਪ ਬਣੀ ਰਹੇਗੀ।
ਕੰਨਿਆ- ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਸੀਮਾ ’ਚ ਖਾਣਾ-ਪੀਣਾ ਚਾਹੀਦਾ ਹੈ, ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਤੁਲਾ- ਸਿਤਾਰਾ ਵਪਾਰ-ਕੰਮਕਾਜ ਦੇ ਬਿਹਤਰ ਹਾਲਾਤ ਰੱਖਣ ਅਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ, ਪਤੀ-ਪਤਨੀ ਸਬੰਧਾਂ ’ਚ ਮਿਠਾਸ-ਸਦਭਾਅ ਤਾਲਮੇਲ ਬਣਿਆ ਰਹੇਗਾ।
ਬ੍ਰਿਸ਼ਚਕ- ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਅਾਂ ਅਤੇ ਕੰਪਲੀਕੇਸ਼ਨ ਵਾਲਾ ਹੈ, ਇਸ ਲਈ ਹਰ ਕੰਮ ਸੁਚੇਤ ਰਹਿ ਕੇ ਨਿਪਟਾਉਣਾ ਸਹੀ ਰਹੇਗਾ, ਨੁਕਸਾਨ, ਧਨ-ਹਾਨੀ ਦਾ ਡਰ।
ਧਨ- ਜਨਰਲ ਸਿਤਾਰਾ ਉਦੇਸ਼ਾਂ, ਮਨੋਰਥਾਂ, ਪ੍ਰੋਗਰਾਮਾਂ ਨੂੰ ਸੰਵਾਰਨ ਅਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ।
ਮਕਰ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ ਪਰ ਆਪਣੇ ਗੁੱਸੇ ਅਤੇ ਜੋਸ਼ ’ਤੇ ਕਾਬੂ ਰੱਖਣਾ ਚਾਹੀਦਾ ਹੈ।
ਕੁੰਭ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲਣ ਦੀ ਆਸ, ਕਾਰੋਬਾਰੀ ਦਸ਼ਾ ਵੀ ਕੰਫਰਟੇਬਲ ਰਹੇਗੀ।
ਮੀਨ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਜਾਂ ਟ੍ਰੇਡਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਚੰਗੀ ਰਿਟਰਨ ਮਿਲੇਗੀ, ਤੇਜ-ਪ੍ਰਭਾਵ ਵਧੇਗਾ।
ਜੋ ਮਿਲਿਆ ਹੈ, ਉਸ ਵਿਚ ਖੁਸ਼ ਰਹੋ
NEXT STORY