ਮੇਖ- ਸਿਤਾਰਾ ਧਨ ਲਾਭ ਲਈ ਚੰਗਾ, ਟੀਚਿੰਗ, ਕੋਚਿੰਗ, ਟੂਰਿਜ਼ਮ, ਏਅਰ ਟਿਕਟਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ- ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।
ਮਿਥੁਨ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ਦੀ ਜ਼ਮਾਨਤ ਦਿਓ, ਖਰਚਿਅਾਂ ਦਾ ਜ਼ੋਰ ਰਹੇਗਾ।
ਕਰਕ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਉਲਝਿਆ-ਰੁਕਿਆ ਕਾਰੋਬਾਰੀ ਕੰਮ ਸਿਰੇ ਚੜ੍ਹ ਸਕਦਾ ਹੈ, ਕੰਮਕਾਜੀ ਭੱਜ-ਦੌੜ ਚੰਗੀ ਸਕਸੈੱਸ ਦੇਵੇਗੀ।
ਸਿੰਘ- ਰਾਜ-ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰਾਂ ਦੇ ਨਰਮ, ਸੁਪੋਰਟਿਵ, ਹਮਦਰਦਾਨਾ ਰੁਖ਼ ਕਰਕੇ ਆਪ ਹਰ ਮੋਰਚੇ ’ਤੇ ਹਾਵੀ ਅਤੇ ਇਫੈਕਟਿਵ ਰਹੋਗੇ।
ਕੰਨਿਆ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਧਾਰਮਿਕ-ਸਮਾਜਿਕ ਕੰਮਾਂ ’ਚ ਧਿਆਨ, ਕਥਾ-ਵਾਰਤਾ, ਸਤਿਸੰਗ ’ਚ ਜੀ ਲੱਗੇਗਾ।
ਤੁਲਾ- ਸਿਤਾਰਾ ਸਿਹਤ ਲਈ ਅਹਿਤਿਆਤ ਵਾਲਾ, ਖਾਣਾ-ਪੀਣਾ ਵੀ ਸੰਭਲ-ਸੰਭਾਲ ਕੇ ਹੀ ਕਰੋ, ਮਨ ਵੀ ਕੁਝ ਟੈਂਸ, ਡਿਸਟਰਬ ਅਤੇ ਡਾਵਾਂਡੋਲ ਰਹੇਗਾ, ਸਫ਼ਰ ਨਾ ਕਰੋ।
ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਰਿਸ਼ਤਿਅਾਂ ’ਚ ਮਿਠਾਸ, ਸਦਭਾਓ ਅਤੇ ਸੁਹਿਰਦਤਾ ਬਣੀ ਰਹੇਗੀ, ਮੂਡ ’ਚ ਜ਼ਿੰਦਾਦਿਲੀ, ਸਵਛੰਦਤਾ, ਰੰਗੀਨੀ ਬਣੀ ਰਹੇਗੀ।
ਧਨ- ਕੋਈ ਪ੍ਰਬਲ ਸ਼ਤਰੂ ਟਕਰਾਅ ਵਾਲੇ ਮੂਡ ’ਚ ਨਜ਼ਰ ਆਵੇਗਾ, ਇਸ ਲਈ ਹਰ ਪੱਖੋਂ ਟਕਰਾਅ ਨੂੰ ਟਾਲ ਦੇਣਾ ਸਹੀ ਰਹੇਗਾ, ਦੂਜਿਅਾਂ ਦੀਅਾਂ ਸ਼ਰਾਰਤਾਂ ’ਤੇ ਨਜ਼ਰ ਰੱਖੋ।
ਮਕਰ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਹਰ ਮੋਰਚੇ ’ਤੇ ਆਪ ਨਾਲ ਕੋ-ਆਪਰੇਟ ਕਰੇਗੀ।
ਕੁੰਭ- ਕੋਰਟ-ਕਚਹਿਰੀ ਦੇ ਕੰਮਾਂ ਲਈ ਜਿੱਥੇ ਆਪ ਦੀ ਭੱਜ-ਦੌੜ ਚੰਗਾ ਰਿਜ਼ਲਟ ਦੇਵੇਗੀ, ਉਥੇ ਵੱਡੇ ਲੋਕ ਵੀ ਆਪ ’ਤੇ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।
ਮੀਨ- ਮਿੱਤਰ, ਸੱਜਣ-ਸਾਥੀ, ਕਾਰੋਬਾਰੀ ਸਹਿਯੋਗੀ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼
NEXT STORY