ਨਵੀਂ ਦਿੱਲੀ— ਜ਼ਿਆਦਾਤਰ ਲੋਕ ਆਪਣੇ ਘਰ ਵਿਚ ਤੁਲਸੀ ਦਾ ਪੌਦਾ ਲਗਾਉਂਦੇ ਹਨ। ਘਰ ਵਿਚ ਤੁਲਸੀ ਦੇ ਪੌਦੇ ਨੂੰ ਰੱਖਣ ਦੇ ਕਈ ਧਾਰਮਿਕ ਕਾਰਨ ਹਨ। ਇਸ ਤੋਂ ਇਲਾਵਾ ਇਸ ਨਾਲ ਕਈ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਵਾਸਤੂ ਅਨੁਸਾਰ ਘਰ ਦੀ ਗਲਤ ਦਿਸ਼ਾ ਵਿਚ ਤੁਲਸੀ ਦਾ ਪੌਦਾ ਲਗਾਉਣ ਨਾਲ ਘਰ ਨਕਾਰਾਤਮਕ ਊਰਜਾ ਬਣੀ ਰਹਿੰਦੀ ਹੈ, ਉਥੇ ਹੀ ਜੇਕਰ ਇਸ ਦੀ ਦਿਸ਼ਾ ਦਾ ਠੀਕ ਧਿਆਨ ਰੱਖੀਏ ਤਾਂ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਘਰ ਵਿਚ ਤੁਲਸੀ ਦਾ ਪੌਦਾ ਲਗਾਉਣ ਜਾ ਰਹੇ ਹੈ ਤਾਂ ਇਸਦੇ ਫਾਇਦੇ ਵੀ ਜਾਣ ਲਓ।
1. ਬੁਰੀਆਂ ਸ਼ਕਤੀਆਂ ਤੋਂ ਸੁਰੱਖਿਆ
ਮੰਨਿਆ ਜਾਂਦਾ ਹੈ ਕਿ ਘਰ ਵਿਚ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀਆਂ ਸ਼ਕਤੀਆਂ ਦਾ ਅੰਤ ਹੁੰਦਾ ਹੈ। ਹਿੰਦੂ ਪ੍ਰਾਚੀਨ ਕਥਾਵਾਂ ਅਨੁਸਾਰ, ਘਰ ਦੇ ਬਾਹਰ ਤੁਲਸੀ ਦਾ ਪੌਦਾ ਲਗਾਉਣ ਨਾਲ ਬੁਰੀ ਸ਼ਕਤੀਆਂ ਘਰ ਵਿਚ ਪਰਵੇਸ਼ ਨਹੀਂ ਕਰ ਪਾਉਂਦੀਆਂ ।
2. ਵਾਸਤੂ ਦੋਸ਼ ਦੂਰ ਕਰੇ
ਤੁਲਸੀ ਦਾ ਪੌਦਾ ਵਾਸਤੂ ਦੋਸ਼ ਦੂਰ ਕਰਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਤੁਲਸੀ ਦੇ ਬੂਟੇ ਨੂੰ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ ਵਿਚ ਰੱਖੋ।ਇਸ ਨਾਲ ਕਈ ਦੋਸ਼ ਦੂਰ ਹੋ ਜਾਂਦੇ ਹਨ।
3. ਚੰਗੀ ਕਿਸਮਤ ਦਾ ਪ੍ਰਤੀਕ
ਤੁਲਸੀ ਦੇ ਬੂਟੇ ਨੂੰ ਇਕ ਚੰਗੀ ਕਿਸਮਤ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਇਸ ਨੂੰ ਘਰ ਵਿਚ ਲਗਾਉਣ ਨਾਲ ਬਿਜਨੈੱਸ ਵਿਚ ਸਫਲਤਾ ਮਿਲਦੀ ਹੈ। ਨਾਲ ਹੀ ਇਸ ਦੇ ਪੱਤਿਆਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ।
4. ਤੁਲਸੀ ਦੇਵੀ ਲਕਸ਼ਮੀ ਦਾ ਸਵਰੂਪ
ਤੁਲਸੀ ਦੇ ਪੌਦੇ ਨੂੰ ਅਸਲ 'ਚ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ, ਸੂਰਜ ਨੂੰ ਭਗਵਾਨ ਵਿਸ਼ਨੂੰ ਮੰਨਿਆ ਜਾਂਦਾ ਹੈ, ਇਸ ਲਈ ਸ਼ਾਇਦ ਦੋਵੇਂ ਇਕ-ਦੂੱਜੇ ਬਿਨਾਂ ਨਹੀਂ ਰਹਿ ਸਕਦੇ।
5. ਧਾਰਮਿਕ ਸਮਾਗਮ ਦਾ ਹਿੱਸਾ
ਤੁਲਸੀ ਨੂੰ ਸਿਰਫ ਘਰ 'ਚ ਹੀ ਨਹੀਂ ਰੱਖਿਆ ਜਾਂਦਾ ਹੈ, ਸਗੋਂ ਇਸਨੂੰ ਹਿੰਦੂ ਧਾਰਮਿਕ ਤਿਉਹਾਰਾਂ ਅਤੇ ਕਈ ਸ਼ੁੱਭ ਕੰਮਾਂ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
6. ਘਰ ਵਿਚ ਸਾਕਾਰਾਤਮਕ ਊਰਜਾ
ਵਾਸਤੂ ਅਨੁਸਾਰ ਤੁਲਸੀ ਨੂੰ ਦੇਵੀ ਦਾ ਅਵਤਾਰ ਮੰਨੇ ਜਾਣ ਕਾਰਨ ਇਸ ਨਾਲ ਸਾਕਾਰਾਤਮਕ ਊਰਜਾ ਦਾ ਪ੍ਰਭਾਵ ਵਧਦਾ ਹੈ। ਬਸ ਧਿਆਨ ਰੱਖੋ ਕਿ ਇਸ ਨੂੰ ਠੀਕ ਦਿਸ਼ਾ ਵਿਚ ਹੀ ਲਗਾਓ।
ਸ਼ਹਾਦਤ ਦੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ
NEXT STORY