ਵੈੱਬ ਡੈਸਕ- ਅੱਜ ਯਾਨੀ 2 ਨਵੰਬਰ 2025 ਨੂੰ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ‘ਤੇ ਪਵਿੱਤਰ ਤੁਲਸੀ ਵਿਆਹ ਮਨਾਇਆ ਜਾ ਰਿਹਾ ਹੈ। ਇਸ ਦਿਨ ਮਾਤਾ ਤੁਲਸੀ ਦਾ ਵਿਆਹ ਭਗਵਾਨ ਵਿਸ਼ਨੂੰ (ਸ਼ਾਲੀਗ੍ਰਾਮ ਰੂਪ 'ਚ) ਨਾਲ ਕਰਵਾਇਆ ਜਾਂਦਾ ਹੈ। ਇਸ ਨਾਲ ਹੀ ਹਿੰਦੂ ਧਰਮ ਦੇ ਸਾਰੇ ਸ਼ੁੱਭ ਕਾਰਜਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਮਾਨਤਾ ਹੈ ਕਿ ਤੁਲਸੀ ਵਿਵਾਹ ਕਰਨ ਨਾਲ ਘਰ 'ਚ ਸੁੱਖ, ਸ਼ਾਂਤੀ, ਖੁਸ਼ਹਾਲੀ ਆਉਂਦੀ ਹੈ। ਜਿਹੜੇ ਲੋਕ ਵਿਆਹ 'ਚ ਦੇਰੀ ਜਾਂ ਵਿਵਾਹਿਕ ਜੀਵਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਹ ਅੱਜ ਦੇ ਦਿਨ ਮਾਤਾ ਤੁਲਸੀ ਅਤੇ ਭਗਵਾਨ ਵਿਸ਼ਨੂੰ ਦੀ ਵਿਸ਼ੇਸ਼ ਪੂਜਾ ਕਰਨ। ਅੱਜ ਦੇ ਦਿਨ ਦਾਨ-ਪੁੰਨ, ਦੀਪਦਾਨ ਅਤੇ ਤੁਲਸੀ ਚਾਲੀਸਾ ਦੇ ਪਾਠ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਮਿਲਦੀ ਹੈ ਅਤੇ ਜੀਵਨ 'ਚ ਸਫਲਤਾ ਦੇ ਦਰਵਾਜ਼ੇ ਖੁਲ੍ਹਦੇ ਹਨ।
ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
ਪੰਚਾਂਗ ਅਨੁਸਾਰ
ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ਅੱਜ ਸਵੇਰੇ 7:33 ਵਜੇ ਸ਼ੁਰੂ ਹੋਈ ਹੈ ਅਤੇ 3 ਨਵੰਬਰ ਸਵੇਰੇ 2:07 ਵਜੇ ਤੱਕ ਰਹੇਗੀ।
ਪੂਜਾ ਦੇ ਸ਼ੁੱਭ ਮੁਹੂਰਤ
- ਬ੍ਰਹਮ ਮੁਹੂਰਤ: ਸਵੇਰੇ 4:50 ਤੋਂ 5:42 ਤੱਕ
- ਪ੍ਰਾਤ: ਸੰਧਿਆ: ਸਵੇਰੇ 5:16 ਤੋਂ 6:34 ਤੱਕ
- ਅਭਿਜੀਤ ਮੁਹੂਰਤ: ਸਵੇਰੇ 11:42 ਤੋਂ ਦੁਪਹਿਰ 12:26 ਤੱਕ
- ਗੋਧੂਲੀ ਮੁਹੂਰਤ: ਸ਼ਾਮ 5:35 ਤੋਂ 6:01 ਤੱਕ
ਇਹ ਵੀ ਪੜ੍ਹੋ : Tulsi Vivah 2025: ਇਸ ਸ਼ੁੱਭ ਮਹੂਰਤ 'ਚ ਹੋਵੇਗਾ ਤੁਲਸੀ ਵਿਆਹ, ਜਾਣੋ ਪੂਜਾ ਦੀ ਵਿਧੀ
ਤੁਲਸੀ ਵਿਆਹ ਲਈ ਸਮੱਗਰੀ
- ਭਗਵਾਨ ਸ਼ਾਲੀਗ੍ਰਾਮ ਜੀ ਦੀ ਮੂਰਤੀ
- ਤੁਲਸੀ ਦਾ ਪੌਦਾ
- ਲਾਲ ਚੁੰਨੀ, ਪੀਲਾ ਕੱਪੜਾ ਜਾਂ ਧੋਤੀ
- ਅੱਖਤ, ਸਿੰਦੂਰ, ਕੁਮਕੁਮ, ਕੱਚਾ ਧਾਗਾ
- ਪੰਚਾਮ੍ਰਿਤ, ਸ਼ਹਿਦ, ਗਾਂ ਦਾ ਘਿਓ
- ਸੱਤ ਮੌਸਮੀ ਫਲ, ਫੁੱਲ, ਦੀਵੇ, ਰੂੰ ਦੀ ਬਾਤੀ
- 16 ਸ਼੍ਰਿੰਗਾਰ ਦਾ ਸਮਾਨ, ਤੁਲਸੀ ਵਿਆਹ ਕਥਾ ਅਤੇ ਮੰਗਲਾਸ਼ਟਕ ਦੀ ਪੁਸਤਕ
ਤੁਲਸੀ ਵਿਆਹ ਦੀ ਪੌਰਾਣਿਕ ਕਥਾ
ਪੌਰਾਣਿਕ ਕਥਾ ਅਨੁਸਾਰ, ਸਮੁੰਦਰ ਮੰਥਨ ਤੋਂ ਇਕ ਸ਼ਕਤਿਸਾਲੀ ਅਸੁਰ ਜਲੰਧਰ ਉੱਪਜਿਆ ਸੀ। ਉਸ ਦੀ ਪਤਨੀ ਵਰਿੰਦਾ (ਤੁਲਸੀ) ਬਹੁਤ ਹੀ ਪਵਿੱਤਰ ਸੀ। ਵਰਿੰਦਾ ਦੀ ਭਗਤੀ ਕਾਰਨ ਜਲੰਧਰ ਨੂੰ ਅਸੀਮ ਸ਼ਕਤੀ ਮਿਲੀ ਸੀ, ਜਿਸ ਕਾਰਨ ਕੋਈ ਵੀ ਦੇਵਤਾ ਉਸ ਨੂੰ ਹਰਾ ਨਹੀਂ ਸਕਿਆ। ਦੇਵਤਿਆਂ ਨੇ ਸਹਾਇਤਾ ਲਈ ਭਗਵਾਨ ਵਿਸ਼ਨੂੰ ਦੀ ਪ੍ਰਾਰਥਨਾ ਕੀਤੀ। ਵਿਸ਼ਨੂੰ ਜੀ ਜਲੰਧਰ ਦਾ ਰੂਪ ਧਾਰਨ ਕਰਕੇ ਵਰਿੰਦਾ ਦੇ ਸਾਹਮਣੇ ਪ੍ਰਗਟ ਹੋਏ। ਵਰਿੰਦਾ ਨੇ ਉਨ੍ਹਾਂ ਨੂੰ ਆਪਣਾ ਪਤੀ ਜਲੰਧਰ ਸਮਝ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਦੀ ਸੇਵਾ ਕੀਤੀ। ਜਦੋਂ ਵਰਿੰਦਾ ਨੂੰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦੇ ਸਾਹਮਣੇ ਖੁਦ ਭਗਵਾਨ ਵਿਸ਼ਨੂੰ ਹਨ ਅਤੇ ਉਨ੍ਹਾਂ ਨਾਲ ਧੋਖਾ ਹੋਇਆ ਹੈ ਤਾਂ ਉਹ ਬਹੁਤ ਦੁਖੀ ਅਤੇ ਗੁੱਸੇ ਹੋ ਗਈ। ਵਰਿੰਦਾ ਨੇ ਭਗਵਾਨ ਵਿਸ਼ਨੂੰ ਨੂੰ ਸ਼ਰਾਪ ਦਿੱਤਾ ਕਿ 'ਤੁਸੀਂ ਪੱਥਰ ਬਣ ਜਾਓਗੇ'। ਵਰਿੰਦਾ ਦੇ ਸ਼ਰਾਪ ਨਾਲ ਭਗਵਾਨ ਵਿਸ਼ਨੂੰ ਨੇ ਸ਼ਾਲੀਗ੍ਰਾਮ ਦਾ ਰੂਪ ਧਾਰਨ ਕਰ ਲਿਆ। ਇਹੀ ਕਾਰਨ ਹੈ ਕਿ ਸ਼ਾਲੀਗ੍ਰਾਮ ਭਗਵਾਨ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਥਾ ਅਨੁਸਾਰ ਵਰਿੰਦਾ ਨੇ ਇਹ ਵੀ ਕਿਹਾ ਕਿ ਭਗਵਾਨ ਵਿਸ਼ਨੂੰ ਆਪਣੇ ਕਿਸੇ ਅਵਤਾਰ 'ਚ ਆਪਣੀ ਪਤਨੀ ਵੱਕ ਹੋਣਗੇ। ਇਹ ਸ਼ਰਾਪ ਅੱਗੇ ਚੱਲ ਕੇ ਰਾਮ ਅਵਤਾਰ 'ਚ ਸੱਚ ਹੋਇਆ, ਜਦੋਂ ਭਗਵਾਨ ਰਾਮ ਨੂੰ ਮਾਂ ਸੀਤਾ ਤੋਂ ਵੱਖ ਹੋਣਾ ਪਿਆ।
ਵਰਿੰਦਾ ਨੇ ਵਾਪਸ ਲਿਆ ਸੀ ਸ਼ਰਾਪ
ਫਿਰ ਮਾਤਾ ਲਕਸ਼ਮੀ ਅਤੇ ਦੇਵਤਿਆਂ ਦੀ ਪ੍ਰਾਰਥਨਾ ‘ਤੇ, ਵਰਿੰਦਾ ਨੇ ਆਪਣਾ ਸ਼ਰਾਪ ਜਗਤ ਕਲਿਆਣ ਲਈ ਵਾਪਸ ਲੈ ਲਿਆ ਅਤੇ ਆਪਣੇ ਪਤੀ ਜਲੰਧਰ ਦੇ ਨਾਲ ਸਤੀ ਹੋ ਗਈ। ਵਰਿੰਦਾ ਦੇ ਸਤੀ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਰਾਖ ਧਰਤੀ 'ਤੇ ਡਿੱਗੀ ਤਾਂ ਉੱਥੇ ਇਕ ਪਵਿੱਤਰ ਪੌਦਾ ਉੱਗਿਆ, ਜਿਸ ਨੂੰ ਭਗਵਾਨ ਵਿਸ਼ਨੂੰ ਨੇ 'ਤੁਲਸੀ' ਨਾਂ ਦਿੱਤਾ। ਭਗਵਾਨ ਵਿਸ਼ਨੂੰ ਨੇ ਕਿਹਾ,''ਅੱਜ ਤੋਂ ਇਹ ਪੌਦਾ ਮੇਰੇ ਲਈ ਬੇਹੱਦ ਪ੍ਰਿਯ ਹੋਵੇਗਾ। ਮੈਂ ਬਿਨਾਂ ਤੁਲਸੀ ਦੇ ਕਿਸੇ ਵੀ ਪ੍ਰਸਾਦ ਅਤੇ ਪੂਜਾ ਨੂੰ ਸਵੀਕਾਰ ਨਹੀਂ ਕਰਾਂਗਾ।'' ਭਗਵਾਨ ਵਿਸ਼ਨੂੰ ਨੇ ਇਹ ਵੀ ਕਿਹਾ ਕਿ ਉਹ ਖੁਦ ਸ਼ਾਲੀਗ੍ਰਾਮ ਦੇ ਰੂਪ 'ਚ ਸਦਾ ਤੁਲਸੀ ਨਾਲ ਪੂਜਿਤ ਹੋਣਗੇ। ਇਸ ਕਾਰਨ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ਨੂੰ ਭਗਵਾਨ ਵਿਸ਼ਨੂੰ (ਸ਼ਾਲੀਗ੍ਰਾਮ) ਅਤੇ ਮਾਤਾ ਤੁਲਸੀ ਦਾ ਵਿਆਹ 'ਤੁਲਸੀ ਵਿਆਹ' ਵਜੋਂ ਮਨਾਇਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Tulsi Vivah 2025: ਇਸ ਸ਼ੁੱਭ ਮਹੂਰਤ 'ਚ ਹੋਵੇਗਾ ਤੁਲਸੀ ਵਿਆਹ, ਜਾਣੋ ਪੂਜਾ ਦੀ ਵਿਧੀ
NEXT STORY