ਹਾਜੀਪੁਰ, (ਜੋਸ਼ੀ)- ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਤੇ ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾਜੀਪੁਰ ਪੁਲਸ ਨੇ ਨਾਜਾਇਜ਼ ਸ਼ਰਾਬ ਦੇ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਦੋ ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਬਲਵਿੰਦਰ ਸਿੰਘ ਤੇਡ਼ਾ ਨੇ ਦੱਸਿਆ ਕਿ ਹਾਜੀਪੁਰ ਪੁਲਸ ਦੇ ਐੱਚ.ਸੀ. ਪਰਮਜੀਤ ਮਸੀਹ ਨੇ ਆਪਣੀ ਪੁਲਸ ਪਾਰਟੀ ਨਾਲ ਦੌਰਾਨੇ ਗਸ਼ਤ ਪਿੰਡ ਬੇਲਾ-ਸਰਿਆਣਾਂ ਨਜ਼ਦੀਕ ਗੁਲਜ਼ਾਰ ਮੈਮੋਰੀਅਲ ਸਕੂਲ ਇਕ ਵਿਅਕਤੀ ਨੂੰ 5250 ਐੱਮ.ਐੱਲ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ, ਜਿਸ ਦੀ ਪਹਿਚਾਣ ਕਰਤਾਰ ਸਿੰਘ ਪੁੱਤਰ ਲੱਖਾ ਰਾਮ ਪਿੰਡ ਪੱਤੀ ਧੁਪ-ਛਡ਼ੀ (ਬੇਲਾ ਸਰਿਆਣਾ) ਦੇ ਰੂਪ ਵਜੋਂ ਹੋਈ ਹੈ। ਇਸ ਦੇ ਖਿਲਾਫ਼ ਐਕਸਾਈਜ਼ ਐਕਟ ਦੀ ਧਾਰਾ 61-1-14 ਦੇ ਤਹਿਤ ਦਰਜ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਾਜੀਪੁਰ ਪੁਲਸ ਦੇ ਏ.ਐੱਸ.ਆਈ. ਗੁਰਵਿੰਦਰਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਪਿੰਡ ਬੇਲਾ ਸਰਿਆਣਾ ਤੋਂ ਗਸ਼ਤ ਦੌਰਾਨ ਵਿਜੈ ਕੁਮਾਰ ਪੁੱਤਰ ਸੰਤੋਖ ਸਿੰਘ ਵਾਸੀ ਢਾਡੇਕਟਵਾਲ ਨੂੰ 6750 ਐੱਮ.ਐੱਲ. ਨਾਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਉਸ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61-1-14 ਦੇ ਤਹਿਤ ਕੇਸ ਦਰਜ ਕੀਤਾ ਹੈ।
ਸਵਾਰੀਆਂ ਚੁਕਣ ਦੇ ਲਾਲਚ ’ਚ ਇਕ ਬੱਸ ਨੇ ਦੂਜੀ ਨੂੰ ਓਵਰਟੇਕ ਕਰਦਿਅਾਂ ਮਾਰੀ ਸਾਈਡ
NEXT STORY