ਦਸੂਹਾ — ਅੱਜ ਦੇਰ ਸ਼ਾਮ ਜੀ.ਟੀ. ਰੋਡ ਦਸੂਹਾ ਤੇ ਲੰਗਰਪੁਰ ਪੁਲ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ 1 ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ 6 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਗੱਡੀ ਵਿਚ ਸਵਾਰ 6 ਵਿਅਕਤੀ ਜਲੰਧਰ ਤੋਂ ਦੀਨਾਨਗਰ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਟੈਂਕਰ ਨਾਲ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਗੱਡੀ ਵਿਚ ਲੋਹੇ ਦੇ ਐਂਗਲ ਮੋਹਰਲਾ ਸ਼ੀਸ਼ਾ ਤੋੜ ਕੇ ਅੰਦਰ ਵੜ੍ਹ ਗਿਆ। ਜ਼ਖਮੀਆਂ ਨੂੰ ਦਸੂਹੇ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਮਾਈਕ੍ਰੋ ਕੰਨਟੇਨਮੈਂਟ ਜ਼ੋਨ ਘੋਸ਼ਿਤ ਕਰਨ 'ਤੇ 5 ਟੀਮਾਂ ਨੇ ਸਰਵੇ ਕਰਕੇ 118 ਕੋਰੋਨਾ ਸੈਂਪਲ ਲਏ—ਡਾ.ਐਸ.ਪੀ
NEXT STORY