ਚੱਬੇਵਾਲ, (ਗੁਰਮੀਤ)- ਹੁਸ਼ਿਆਰਪੁਰ-ਚੰਡੀਗਡ਼੍ਹ ਮੁੱਖ ਮਾਰਗ ’ਤੇ ਪਿੰਡ ਜੱਟਪੁਰ ਨੇਡ਼ੇ ਇਕ ਮਰਸਡੀਜ਼ ਕਾਰ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਥਾਣਾ ਚੱਬੇਵਾਲ ਦੀ ਪੁਲਸ ਨੇ ਲਾਸ਼ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਕੁ ਵਜੇ ਸਰਬਜੀਤ ਸਿੰਘ ਪੁੱਤਰ ਦਰਸ਼ਨ ਰਾਮ ਪਿੰਡ ਜੱਟਪੁਰ ਥਾਣਾ ਚੱਬੇਵਾਲ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 08 ਬੀ ਜੀ 7096 ’ਤੇ ਸਵਾਰ ਹੋ ਕੇ ਚੱਬੇਵਾਲ ਵੱਲ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਮਰਸਡੀਜ਼ ਕਾਰ ਨੰਬਰ ਪੀ ਬੀ 08 ਈ ਏ 9944 ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਚਾਲਕ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਪੁਲਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਅਤੇ ਕਾਰ ਚਾਲਕ ਖਿਲਾਫ 304-ਏ, 279, 337, 338, 427 ਆਈ.ਪੀ.ਸੀ. ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਈਕੋਰਟ ਦੇ ਫ਼ੈਸਲੇ ਪੰਜਾਬੀ ਭਾਸ਼ਾ 'ਚ ਦਿੱਤੇ ਜਾਣ ਦੀ ਉੱਠੀ ਮੰਗ
NEXT STORY