ਬਲਾਚੌਰ/ਪੋਜੇਵਾਲ, (ਕਟਾਰੀਆ/ਕਿਰਨ)- ਥਾਣਾ ਪੋਜੇਵਾਲ ਦੇ ਐੱਸ.ਐੱਚ.ਓ. ਸਤੀਸ਼ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਇਕ ਬਲੈਰੋ ਗੱਡੀ ’ਚੋਂ 18 ਪੇਟੀਅਾਂ ਨਾਜਾਇਜ਼ ਸ਼ਰਾਬ ਫਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਐੱਚ.ਸੀ. ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਝੰਡਪੁਰ ਗਸ਼ਤ ਕਰ ਰਹੀ ਸੀ ਕਿਸੇ ਦੀ ਗੁਪਤ ਸੂਚਨਾ ਮਿਲੀ ਕਿ ਮਾਲੇਵਾਲ ਪਿੰਡ ਦੇ ਗੇਟ ਕੋਲ ਇਕ ਵਿਅਕਤੀ ਬੋਲੈਰੋ ਗੱਡੀ ਜਿਸ ਵਿਚ ਸ਼ਰਾਬ ਦੀਆਂ ਪੇਟੀਆਂ ਹਨ ਖਡ਼੍ਹਾ ਹੈ ਜੇ ਰੇਡ ਕੀਤਾ ਜਾਵੇ ਤਾਂ ਫਡ਼ਿਆ ਜਾ ਸਕਦਾ ਹੈ। ਪੁਲਸ ਨੇ ਤੁਰੰਤ ਰੇਡ ਕੀਤੀ ਤਾਂ ਗੇਟ ’ਤੇ ਖਡ਼੍ਹੀ ਗੱਡੀ ਫਡ਼ੀ ਜਦਕਿ ਚਾਲਕ ਫਰਾਰ ਹੋ ਗਿਆ। ਗੱਡੀ ਵਿਚੋਂ 18 ਪੇਟੀਆਂ ਸ਼ਰਾਬ ਕਬਜ਼ੇ ਵਿਚ ਲੈ ਕੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਪ੍ਰਦੀਪ ਕੁਮਾਰ (ਵਿੱਕੀ) ਪੁੱਤਰ ਜਗਜੀਤ ਰਾਮ (ਜੀਤ) ਮਾਲੇਵਾਲ ਦੇ ਤੌਰ ’ਤੇ ਹੋਈ ਹੈ।
ਸਡ਼ਕ ਹਾਦਸੇ ’ਚ ਜ਼ਖਮੀ ਬਜ਼ੁਰਗ ਦੀ ਪੀ. ਜੀ. ਆਈ . ਵਿਖੇ ਮੌਤ
NEXT STORY