ਬੰਗਾ,(ਚਮਨ ਲਾਲ/ਰਾਕੇਸ਼, ਮਨੋਰੰਜਨ) : ਥਾਣਾ ਸਦਰ ਪੁਲਸ ਵਲੋਂ 20 ਨਸ਼ੇ ਵਾਲੇ ਟੀਕਿਆਂ ਨਾਲ ਇਕ ਔਰਤ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਏ. ਐੱਸ. ਆਈ. ਰਛਪਾਲ ਸਿੰਘ, ਐੱਚ. ਸੀ. ਸ਼ਮਸ਼ੇਰ ਸਿੰਘ ਜਨਰਲ ਚੈਕਿੰਗ ਗਸ਼ਤ ਦੌਰਾਨ ਪਿੰਡ ਨੋਰਾ ਤੋਂ ਪਿੰਡ ਭੋਰਾ ਸਾਈਡ ਨੂੰ ਜਾ ਰਹੇ ਸਨ। ਇਸ ਦੌਰਾਨ ਜਦ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਭੋਰਾ ਤੋਂ ਥੋੜ੍ਹਾ ਪਿੱਛੇ ਸੀ ਤਾਂ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਹੱਥ ਵਿਚ ਚਿੱਟੇ ਰੰਗ ਦਾ ਮੋਮੀ ਲਿਫਾਫਾ ਚੁੱਕੀ ਆਉਂਦਾ ਦਿਖਾਈ ਦਿੱਤਾ, ਜੋ ਸਾਹਮਣੇ ਤੋਂ ਆਉਂਦੀ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਜਿਸ ਤੋਂ ਸ਼ੁਰੂਆਤੀ ਪੁੱਛ ਪੜਤਾਲ 'ਤੇ ਉਸ ਨੇ ਆਪਣਾ ਨਾਮ ਤਰਲੋਚਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੱਲੋਵਾਲ ਕਾਲੋਨੀ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਦੱਸਿਆ। ਉਕਤ ਵਿਅਕਤੀ ਵੱਲੋਂ ਸੜਕ 'ਤੇ ਸੁੱਟੇ ਲਿਫਾਫੇ ਨੂੰ ਵੇਖਿਆ ਤਾਂ ਉਸ ਵਿਚੋਂ 10 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸੇ ਤਰ੍ਹਾਂ ਹੀ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਏ. ਐੱਸ. ਆਈ. ਬਲਵਿੰਦਰ ਸਿੰਘ, ਐੱਚ. ਸੀ. ਹਰਜੀਤ ਸਿੰਘ, ਲੇਡੀ ਸਿਪਾਹੀ ਨੇਹਾ ਕੁਮਾਰੀ ਸਮੇਤ ਪਿੰਡ ਭੋਰਾ ਮੋਰਾਂਵਾਲੀ ਲਿੰਕ ਰੋਡ 'ਤੇ ਮੌਜੂਦ ਸਨ। ਉਨ੍ਹਾਂ ਸ਼ੱਕ ਦੇ ਆਧਾਰ 'ਤੇ ਇਕ ਔਰਤ ਨੂੰ ਰੋਕਿਆ, ਜਿਸ ਨੇ ਆਪਣਾ ਨਾਮ ਕੁਲਦੀਪ ਕੌਰ ਉਰਫ ਰੱਜੀ ਪਤਨੀ ਬਲਵਿੰਦਰ ਪਾਲ ਵਾਸੀ ਪਿੰਡ ਸ਼ੰਕਰ ਥਾਣਾ ਨਕੋਦਰ ਜ਼ਿਲਾ ਜਲੰਧਰ ਦੱਸਿਆ। ਉਕਤ ਔਰਤ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 10 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਔਰਤ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੰਜਾਬ ਦੀ ਦਲੇਰ ਧੀ ਸੀ ਸ਼ੀਲਾ ਦੀਕਸ਼ਿਤ, ਕਪੂਰਥਲਾ ਨਾਲ ਰਿਹੈ ਪੁਰਾਣਾ ਰਿਸ਼ਤਾ
NEXT STORY