ਜਲੰਧਰ (ਜ.ਬ.)— ਦੇਸੀ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤੇ ਗਏ ਵਰੁਣ ਪੰਡਿਤ ਅਤੇ ਉਸ ਦੇ ਸਾਥੀ ਪ੍ਰਭਜੋਤ ਸਿੰਘ ਉਰਫ ਕਾਕੂ ਨੂੰ 4 ਦਿਨ ਦੇ ਰਿਮਾਂਡ 'ਤੇ ਲਿਆ ਹੈ। ਪੁੱਛਗਿੱਛ 'ਚ ਪਹਿਲੇ ਹੀ ਦਿਨ ਵਰੁਣ ਨੂੰ ਪਿਸਤੌਲ ਵੇਚਣ ਵਾਲੇ ਬਾਰੇ ਕੁਝ ਇਨਪੁੱਟ ਮਿਲੇ ਹਨ, ਜਿਸ ਦੀ ਤਲਾਸ਼ 'ਚ ਸੀ. ਆਈ. ਏ. ਸਟਾਫ ਦੀ ਟੀਮ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋ ਸਕਦੀ ਹੈ।
ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਵਰੁਣ ਪੰਡਿਤ ਪੁੱਤਰ ਓਮ ਪ੍ਰਕਾਸ਼ ਵਾਸੀ ਸ਼ਾਸਤਰੀ ਨਗਰ ਅਤੇ ਪ੍ਰਭਜੋਤ ਸਿੰਘ ਉਰਫ ਕਾਕੂ ਪੁੱਤਰ ਜਸਪ੍ਰੀਤ ਸਿੰਘ ਵਾਸੀ ਚਾਰ ਮਰਲਾ ਮਾਡਲ ਟਾਊਨ ਤੋਂ ਉਸ ਦੇ ਸਾਥੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਵਰੁਣ ਦੇ ਹੋਰ ਸਾਥੀਆਂ ਕੋਲ ਵੀ ਨਾਜਾਇਜ਼ ਹਥਿਆਰ ਹਨ, ਜੋ ਦਿੱਲੀ ਤੋਂ ਲਿਆਏ ਗਏ ਹਨ।
ਜੋਤੀ ਜੋਤਿ ਵਿਸ਼ੇਸ਼ : ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ
NEXT STORY