ਟਾਂਡਾ ਉੜਮੁੜ(ਵਰਿੰਦਰ ਪੰਡਿਤ, ਮੋਮੀ, ਕੁਲਦੀਸ਼): ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਟਾਂਡਾ ਇਲਾਕੇ ਦੇ ਕਿਸਾਨਾ ਨੇ ਅੱਜ ਚੌਲਾਂਗ ਟੋਲ ਪਲਾਜ਼ਾ 'ਤੇ ਲਗਾਏ ਧਰਨੇ ਦੇ 20ਵੇਂ ਦਿਨ ਵੀ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਵਾਜ ਬੁਲੰਦ ਕੀਤੀ ਗਈ | ਦੋਆਬਾ ਕਿਸਾਨ ਕਮੇਟੀ ਦੀ ਅਗਵਾਈ 'ਚ ਵਿੱਢੇ ਹੋਏ ਇਸ ਸੰਘਰਸ਼ ਦੌਰਾਨ ਦੁਸਹਿਰੇ ਤੋਂ ਇਕ ਦਿਨ ਪਹਿਲਾ ਹਾਈਵੇ 'ਤੇ ਰੋਸ ਵਿਖਾਵਾ ਕਰਦੇ ਹੋਏ ਮੋਦੀ ਸਰਕਾਰ ਅਤੇ ਉਸ ਦੇ ਕਾਰਪੋਰੇਟ ਸਾਥੀਆਂ ਅਡਾਨੀ ਅਤੇ ਅੰਬਾਨੀਆਂ ਦੇ ਪੁਤਲੇ ਫੂਕੇ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਹੋਏ ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਸ਼ਾਮਲ ਹੋਏ | ਕਿਸਾਨਾਂ ਨੇ ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕਰਦੇ ਹੋਏ ਮੋਦੀ ਸਰਕਾਰ ਨੂੰ ਕਿਸਾਨ ਅਤੇ ਮਜ਼ਦੂਰ ਮਾਰੂ ਕਰਾਰ ਦਿੱਤਾ।
ਇਸ ਮੌਕੇ ਪ੍ਰਧਾਨ ਚੌਹਾਨ, ਅਮਰਜੀਤ ਸਿੰਘ ਸੰਧੂ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆਂ, ਹਰਦੀਪ ਖੁੱਡਾ ਆਦਿ ਆਗੂਆਂ ਨੇ ਕਿਹਾ ਕਿ ਆਪਣੇ ਹਿਤੈਸ਼ੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕਾਲੇ ਖੇਤੀ ਕਨੂੰਨ ਪਾਸ ਕਰਵਾਉਣ ਵਾਲੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਲਈ ਮੋਦੀ ਸਰਕਾਰ ਰਾਵਣ ਰੂਪੀ ਸਾਬਿਤ ਹੋਈ ਹੈ। ਜਿਸ ਦੇ ਲਈ ਹੀ ਅੱਜ ਕਿਸਾਨਾਂ ਨੇ ਰਾਵਣ ਰੂਪੀ ਸਰਕਾਰ ਦੇ ਇਹ ਪੁਤਲੇ ਫੂਕੇ ਹਨ।|ਇਸ ਮੌਕੇ ਜਰਨੈਲ ਸਿੰਘ ਕੁਰਾਲਾ, ਅਮਰਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਕੋਟਲੀ, ਅਮਰਜੀਤ ਸਿੰਘ ਕੁਰਾਲਾ, ਰੀਠਾ ਸੋਹੀਆ, ਨੀਲਾ ਕੁਰਾਲਾ, ਅਮਰਜੀਤ ਸਿੰਘ ਕੰਧਾਲੀ, ਬਲਬੀਰ ਬਾਜਵਾ, ਅਵਤਾਰ ਚੀਮਾ, ਅਮਰਜੀਤ ਸਿੰਘ ਚੌਲਾਂਗ, ਮੌਜੀ ਚੋਲਾਂਗ, ਕਮਲ ਕੁਰਾਲਾ, ਮੋਦੀ ਕੁਰਾਲਾ, ਗੁਰਮੀਤ ਸੋਹੀਆ, ਮਨਜੀਤ ਸਿੰਘ ਖਾਲਸਾ, ਦਵਿੰਦਰ ਸਿੰਘ ਮੂਨਕਾ ਆਦਿ ਵੀ ਮੌਜੂਦ ਸਨ। ਜੰਗਵੀਰ ਸਿੰਘ ਚੌਹਾਨ, ਰਣਜੀਤ ਸਿੰਘ ਬਾਜਵਾ, ਜਰਨੈਲ ਸਿੰਘ ਕੁਰਾਲਾ, ਅਮਰਜੀਤ ਸਿੰਘ ਸੰਧੂ, ਹਰਦੀਪ ਸਿੰਘ ਖੁੱਡਾ ਬਲਵੀਰ ਸੋਹੀਆਂ, ਕਮਲ ਵਸੀ, ਸੁੱਖੀ ਗਾਲੋਵਾਲ, ਹਰਪ੍ਰੀਤ ਸੰਧੂ, ਦਵਿੰਦਰ ਬਸਰਾ, ਹਿੰਮਤ ਸਿੰਘ ਖੈਰਾਬਾਦ, ਗੁਰਪ੍ਰੀਤ ਕਾਲਾ, ਨਵਦੀਪ ਸਿੰਘ, ਮਨਜੀਤ ਘੁੰਮਣ, ਸੋਨਾ ਮੂਨਕਾਂ, ਹਰਮਿੰਦਰ ਖੁੱਡਾ, ਕੁਲਵੀਰ ਜੋੜਾਂ, ਮਨਦੀਪ ਸ਼ਾਹਪੁਰ,ਅਮਰੀਕ ਕੁਰਾਲਾ, ਦਿਆਲ ਦੇਹਰੀਵਾਲ, ਜਥੇਦਾਰ ਦਵਿੰਦਰ ਸਿੰਘ ਮੁਨਕ, ਅਮਰਜੀਤ ਕੁਰਾਲਾ, ਮੋਦੀ ਕੁਰਾਲਾ, ਕਰਮਜੀਤ ਆਦਿ ਸ਼ਾਮਲ ਸਨ।
ਡਾ. ਅੰਬੇਡਕਰ ਦੀ ਮੂਰਤੀ 'ਤੇ ਹਾਰ ਚੜ੍ਹਾਉਣ ਤੋਂ ਰੋਕਣ 'ਤੇ ਭਾਜਪਾ ਲੀਡਰਾਂ ਨੇ ਘੇਰਿਆ ਮਕਸੂਦਾਂ ਥਾਣਾ
NEXT STORY