ਸ਼ਿਵ ਸੈਨਾ ਨੇਤਾ ਦੇ ਭਤੀਜੇ ’ਤੇ ਹਮਲਾ ਕਰਨ ਦੇ ਦੋਸ਼ ’ਚ 4 ਖਿਲਾਫ਼ ਕੇਸ ਦਰਜ

12/09/2018 2:43:18 AM

ਫਗਵਾਡ਼ਾ,(ਹਰਜੋਤ)- ਸ਼ਿਵ ਸੈਨਾ ਦੇ ਸੀਨੀਅਰ ਨੇਤਾ ਵਿਪਨ ਸ਼ਰਮਾ ਦੇ ਭਤੀਜੇ ਰਤਿਸ਼ ਸ਼ਰਮਾ ’ਤੇ ਹਮਲਾ ਕਰਕੇ ਉਸ ਦੀ ਤੇਜ਼ ਹਥਿਆਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਸਿਟੀ ਪੁਲਸ ਨੇ 4 ਵਿਅਕਤੀਆਂ ਤੇ ਦੋ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਧਾਰਾ 307, 324, 148, 149 ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ 6 ਨਵੰਬਰ ਦੀ ਸ਼ਾਮ ਨੂੰ ਰਤਿਸ਼ ਸ਼ਰਮਾ ਪੁੱਤਰ ਪਵਨ ਸ਼ਰਮਾ ਵਾਸੀ ਸੁਭਾਸ਼ ਨਗਰ ਜੋ ਆਪਣੇ ਮੋਟਰਸਾਈਕਲ ’ਤੇ ਦੁੱਧ ਲੈ ਕੇ ਘਰ ਵਾਪਸ ਆ ਰਿਹਾ ਸੀ ਤੇ ਸ਼ਿਵ ਮੰਦਰ ਲਾਗੇ ਉਕਤ ਨੌਜਵਾਨ ਇਕ ਟੈਂਪੂ ਛੋਟੇ ਹਾਥੀ ਤੋਂ ਅੱਗੇ ਨਿਕਲ ਗਿਆ ਤਾਂ ਉਸ ਨੇ ਗੱਡੀ ਰੋਕ ਲਈ ਤੇ ਆਪਣੇ ਸਾਥੀ ਬੁਲਾ ਕੇ ਉਸ ਦੀ ਤੇਜ਼ ਹਥਿਆਰਾਂ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰ ਦਿੱਤੀ, ਜਿਸ ਸਬੰਧ ’ਚ ਪੁਲਸ ਨੇ ਕੇਸ ਦਰਜ ਕੀਤਾ ਹੈ, ਜਿਸ ਸਬੰਧ ’ਚ ਪੁਲਸ ਨੇ ਲੱਭਾ ਵਾਸੀ ਫਤਹਿ ਸਿੰਘ ਨਗਰ, ਸੀਟੂ ਵਾਲੀਆ, ਮਾਰਸ਼ਲ ਕੰਡਾ, ਸ਼ਿਵਮ ਤੇ ਦੋ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਦੋਸ਼ੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।


Related News