ਸ਼ਾਹਕੋਟ, (ਅਰੁਣ, ਕੁਲਜੀਤ)— ਸ਼ਾਹਕੋਟ ਪੁਲਸ ਵਲੋਂ 135 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ ਸਣੇ ਇਕ ਔਰਤ ਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਵਲੋਂ ਬੇਰੀਆਂ ਵਾਲਾ ਬਾਗ ਢੰਡੋਵਾਲ ਤੋਂ ਮੋਟਰਸਾਇਕਲ ਸਵਾਰ ਵੱਸਣ ਸਿੰਘ ਉਰਫ ਵੀਰੂ ਵਾਸੀ ਲਾਟੀਆਵਾਲ (ਸੁਲਤਾਨਪੁਰ ਲੋਧੀ) ਨੂੰ ਕਾਬੂ ਕਰ ਕੇ ਉਸ ਪਾਸੋਂ 95 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹੈਰੋਇਨ ਸ਼ਾਹਕੋਟ ਇਲਾਕੇ ਵਿਚ ਸਪਲਾਈ ਕਰਦਾ ਸੀ ਤੇ ਕਪੂਰਥਲਾ ਦੇ ਤੋਤੀ ਪਿੰਡ ਤੋਂ ਲੈ ਕੇ ਆਉਂਦਾ ਸੀ।
ਇਸੇ ਤਰ੍ਹਾਂ ਐੱਸ. ਆਈ. ਭੁਪਿੰਦਰ ਸਿੰਘ ਚੌਕੀ ਇੰਚਾਰਜ਼ ਤਲਵੰਡੀ ਸੰਘੇੜਾ ਵਲੋਂ ਪੁਲਸ ਪਾਰਟੀ ਸਣੇ ਟੁੱਟ ਸ਼ੇਰ ਸਿੰਘ ਤੋਂ ਇਕ ਮੋਟਰਸਾਈਕਲ ਉਤੇ ਸਵਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪੱਤੀ ਕਮਾਲਪੁਰ ਮੋਠਾਵਾਲ ਅਤੇ ਗੁਲਜੀਤ ਚੰਦ ਉਰਫ ਕਾਲਾ ਵਾਸੀ ਮੋਠਾਵਾਲ (ਸੁਲਤਾਨਪੁਰ ਲੋਧੀ) ਨੂੰ ਕਾਬੂ ਕਰ ਕੇ ਦੋਵਾਂ ਪਾਸੋਂ 5-5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਵੀ ਕਪੂਰਥਲਾ ਦੇ ਤੋਤੀ ਪਿੰਡ ਤੋਂ ਹੀ ਕਿਸੇ ਪਾਸੋਂ ਹੈਰੋਇਨ ਲਿਆਉਂਦੇ ਸਨ ਤੇ ਸ਼ਾਹਕੋਟ ਤੇ ਆਸ-ਪਾਸ ਦੇ ਇਲਾਕੇ 'ਚ ਸਪਲਾਈ ਕਰਦੇ ਸਨ।
ਥਾਣਾ ਮੁਖੀ ਸ਼ਾਹਕੋਟ ਨੇ ਦੱਸਿਆ ਕਿ ਮਲਸੀਆਂ ਚੌਕੀ ਦੇ ਇੰਚਾਰਜ਼ ਸੰਜੀਵਨ ਸਿੰਘ ਵਲੋਂ ਮਲਸੀਆਂ ਰੇਲਵੇਂ ਲਾਇਨ ਨੇੜਿਓਂ ਗੁਰਪਾਲ ਕੌਰ ਉਰਫ ਪਾਲੋ ਵਾਸੀ ਪੱਤੀ ਸਾਹਲਾ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਾਲੋ ਇਹ ਹੈਰੋਇਨ ਮਹਿਤਪੁਰ ਤੋਂ ਕਿਸੇ ਵਿਅਕਤੀ ਤੋਂ ਲੈ ਕੇ ਆਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਪਹਿਲਾਂ ਵੀ ਨਸ਼ੇ ਦੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ ਤੇ ਕਈ ਵਾਰ ਜੇਲ ਕੱਟ ਚੁੱਕੀ ਹੈ। ਇਸ ਦੇ ਨਸ਼ੇ ਦੇ ਵਪਾਰ ਤੋਂ ਬਣਾਈ ਗਈ ਜਾਇਦਾਦ ਦਾ ਪੁਲਸ ਪਤਾ ਲਗਾਏਗੀ ਤਾਂ ਜੋ ਉਸਨੂੰ ਅਟੈਚ ਕੀਤਾ ਜਾ ਸਕੇ। ਇਸੇ ਤਰ੍ਹਾਂ ਪਿੰਡ ਸਾਹਲਾਪੁਰ ਨੇਸ਼ਨਲ ਹਾਈਵੇਅ ਨੇੜਿਓਂ ਏ. ਐੱਸ. ਆਈ. ਬਲਕਾਰ ਸਿੰਘ ਵਲੋਂ ਪੁਲਸ ਪਾਰਟੀ ਨਾਲ ਅਮਨਦੀਪ ਸਿੰਘ ਉਰਫ ਅਮਨ ਵਾਸੀ ਐਦਲਪੁਰ ਨੂੰ ਕਾਬੂ ਕਰ ਕੇ ਉਸ ਪਾਸੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਹਨ। ਥਾਣਾ ਮੁਖੀ ਨੇ ਦੱਸਿਆ ਕਿ ਸਾਰੇ ਵਿਅਕਤੀਆਂ ਤੇ ਔਰਤ ਖਿਲਾਫ ਪੁਲਸ ਵਲੋਂ ਵੱਖ-ਵੱਖ ਮਾਮਲੇ ਦਰਜ਼ ਕਰ ਲਏ ਗਏ ਹਨ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਪਤਨੀ ਵਲੋਂ ਸ਼ਰਾਬ ਪੀਣ ਦਾ ਵਿਰੋਧ ਕਰਨ 'ਤੇ ਪਤੀ ਨੇ ਖੁਦ ਨੂੰ ਲਾਈ ਅੱਗ
NEXT STORY