ਜਲੰਧਰ (ਗੁਲਸ਼ਨ)-ਸੁਲਤਾਨਪੁਰ ਲੋਧੀ ਸਟੇਸ਼ਨ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਣ 22 ਜੁਲਾਈ ਨੂੰ ਟ੍ਰੈਫਿਕ ਬਲਾਕ ਕੀਤਾ ਗਿਆ ਸੀ। ਬਲਾਕ ਕਾਰਣ ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (74935/74936) ਅਤੇ ਜਲੰਧਰ-ਅੰਮ੍ਰਿਤਸਰ-ਜਲੰਧਰ (74642/74643) ਪੈਸੰਜਰ ਟਰੇਨਾਂ ਸੋਮਵਾਰ ਨੂੰ ਰੱਦ ਰਹੀਆਂ, ਜਿਸ ਕਾਰਣ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਟਰੇਨਾਂ ਦੇ ਰੱਦ ਹੋਣ ਕਾਰਨ ਆਰ. ਸੀ. ਐੱਫ., ਕਪੂਰਥਲਾ, ਲੋਹੀਆਂ, ਸੁਲਤਾਨਪੁਰ ਲੋਧੀ ਅਤੇ ਫਿਰੋਜ਼ਪੁਰ ਜਾਣ ਵਾਲੇ ਯਾਤਰੀਆਂ ਤੋਂ ਇਲਾਵਾ ਬਿਆਸ-ਅੰਮ੍ਰਿਤਸਰ-ਜਲੰਧਰ ਦੇ ਵਿਚਕਾਰ ਸਫਰ ਕਰਨ ਵਾਲੇ ਡੇਲੀ ਪੈਸੰਜਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀ ਦੂਜੀਆਂ ਟਰੇਨਾਂ ਵਿਚ ਆਪਣੀ ਮੰਜ਼ਿਲ ਵਲ ਰਵਾਨਾ ਹੋਏ। ਦੂਜੇ ਪਾਸੇ ਬਲਾਕ ਕਾਰਣ ਅਹਿਮਦਾਬਾਦ-ਜੰਮੂਤਵੀ ਐਕਸਪ੍ਰੈੱਸ (19223) ਜੰਮੂਤਵੀ-ਅਹਿਮਦਾਬਾਦ ਐਕਸਪ੍ਰੈੱਸ (19224) ਅਤੇ ਜਨਮ ਭੂਮੀ ਐਕਸਪ੍ਰੈੱਸ (19107) ਵੀਕਲੀ ਟਰੇਨ ਨੂੰ ਵੀ ਰੂਟ ਬਦਲ ਕੇ ਚਲਾਇਆ ਗਿਆ।
ਸੁਭਾਨਪੁਰ 'ਚ ਚੱਲੀ ਗੋਲੀ, ਜੰਡੂਸਿੰਘਾ 'ਚ ਮਚਿਆ ਹੜਕੰਪ
NEXT STORY