ਫਗਵਾੜਾ, (ਹਰਜੋਤ, ਜਲੋਟਾ)- ਸੀ. ਆਈ. ਏ. ਸਟਾਫ਼ ਫਗਵਾੜਾ ਨੇ ਚੰਡੀਗੜ੍ਹ ਤੋਂ ਫਗਵਾੜਾ ਆ ਰਹੀਆਂ ਸ਼ਰਾਬ ਦੀਆਂ ਭਰੀਆਂ ਦੋ ਗੱਡੀਆਂ ਨੂੰ ਕਾਬੂ ਕਰ ਕੇ ਉਨ੍ਹਾਂ ’ਚੋਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਅੱਜ ਇਥੇ ਐੱਸ. ਪੀ. ਮਨਦੀਪ ਸਿੰਘ ਤੇ ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਕ ਕਾਰ ਚਾਲਕ ਤੇ ਦੋ ਵਿਅਕਤੀ ਟਾਟਾ 407 ਰਾਹੀਂ ਇਹ ਸ਼ਰਾਬ ਲਿਆ ਕੇ ਰਿਹਾਣਾ ਜੱਟਾਂ ਲਾਗੇ ਖੜ੍ਹੇ ਹਨ। ਪੁਲਸ ਨੂੰ ਮਿਲੀ ਇਤਲਾਹ ’ਤੇ ਸੀ. ਆਈ. ਏ. ਸਟਾਫ਼ ਇੰਚਾਰਜ ਫਗਵਾੜਾ ਪਰਮਜੀਤ ਸਿੰਘ ਦੀ ਅਗਵਾਈ ’ਚ ਪੁਲਸ ਨੇ ਛਾਪੇਮਾਰੀ ਕੀਤੀ, ਜਿਸ ਦੌਰਾਨ ਇਸ ਗੈਂਗ ਦਾ ਮੁੱਖੀਆ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪਛਾਣ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਭੂੰਗਾ ਥਾਣਾ ਹਰਿਆਣਾ ਹੁਸ਼ਿਆਰਪੁਰ ਅਤੇ ਬਲਿਹਾਰ ਸਿੰਘ ਪੁੱਤਰ ਬੜੂ ਸਿੰਘ ਪਿੰਡ ਜਟਾਣਾ ਉੱਚਾ ਤਹਿਸੀਲ ਸਮਰਾਲਾ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ।
ਇਨ੍ਹਾਂ ਦਾ ਤੀਸਰਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਓਟਾਲਾ ਤਹਿਸੀਲ ਸਮਰਾਲਾ ਲੁਧਿਆਣਾ ਨੂੰ ਪੁਲਸ ਨੇ ਕਾਬੂ ਕਰਕੇ ਇਹ ਤਿੰਨੋਂ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ’ਚ ਇਕ ਸਵਿਫ਼ਟ ਕਾਰ, ਟੈਂਪੂ, ਕੈਂਟਰ ਸ਼ਾਮਲ ਹਨ। ਇਨ੍ਹਾਂ ਪਾਸੋਂ ਪੁਲਸ ਨੇ 575 ਪੇਟੀਆਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ।ਡੀ. ਐੱਸ. ਪੀ. ਢਿੱਲੋਂ ਨੇ ਦੱਸਿਆ ਕਿ ਸ਼ਰਾਬ ਵੇਚਣ ਵਾਲੇ ਗੈਂਗ ਦਾ ਮਾਸਟਰ ਮਾਈਡ ਅਵਤਾਰ ਸਿੰਘ ਹੈ, ਜਿਸ ਨੂੰ ਜਲਦੀ ਪੁਲਸ ਕਾਬੂ ਕਰ ਕੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਇਸ ਗਿਰੋਹ ਦੇ ਕੁਨੈਕਸ਼ਨ ਕਿਥੇ ਕਿਥੇ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਕੀਮਤ 15-20 ਲੱਖ ਰੁਪਏ ਤਕ ਦੀ ਹੈ। ਉਨ੍ਹਾਂ ਦੱਸਿਆ ਕਿ ਕਾਰ ’ਚੋਂ ਉਕਤ ਵਿਅਕਤੀ ਦਾ ਲਾਇਸੈਂਸ, ਪੈਨ ਕਾਰਡ ਤੇ ਕਾਰ ਦੀ ਰਜਿਸਟ੍ਰੇਸ਼ਨ ਬਰਾਮਦ ਹੋਈ ਹੈ, ਕਾਰ ਉਸ ਦੀ ਮਾਤਾ ਸੁਰਿੰਦਰ ਕੌਰ ਦੇ ਨਾਂ ’ਤੇ ਲਿਖੀ ਹੋਈ ਹੈ।
ਨਸ਼ੇ ਵਾਲੇ ਟੀਕਿਅਾਂ ਤੇ ਚੂਰਾ-ਪੋਸਤ ਸਮੇਤ ਗ੍ਰਿਫਤਾਰ
NEXT STORY