ਨਕੋਦਰ, (ਪਾਲੀ)- ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਵੱਖ-ਵੱਖ ਬਰਾਂਡ ਦੀਆਂ 7 ਪੇਟੀਆਂ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਉਸ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਸਿਟੀ ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਦੌਰਾਨੇ ਗਸ਼ਤ ਏ. ਐੱਸ. ਆਈ. ਬੂਟਾ ਰਾਮ ਸਮੇਤ ਪੁਲਸ ਪਾਰਟੀ ਨਾਲ ਸਥਾਨਕ ਮੁਹੱਲਾ ਰੇਡ਼ਵਾ ਤੋਂ ਸੁੰਦਰ ਨਗਰ ਨੂੰ ਜਾ ਰਹੇ ਸਨ। ਸ਼ਮਸ਼ਾਨਘਾਟ ਗੇਟ ਨਜ਼ਦੀਕ ਦੋ ਨੌਜਵਾਨ ਪਲਾਸਟਿਕ ਦੇ ਬੋਰੇ ’ਚ ਅੰਗਰੇਜ਼ੀ ਸ਼ਰਾਬ ਠੇਕਾ ਰੱਖ ਕੇ ਗਾਹਕ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਕਤ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਦੁੂਸਰਾ ਨੌਜਵਾਨ ਮੌਕੇ ’ਤੋਂ ਫਰਾਰ ਹੋ ਗਿਆ।
ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਉਕਤ ਪਲਾਸਟਿਕ ਦੇ ਬੋਰੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ’ਚੋਂ ਅੰਗਰੇਜ਼ੀ ਸ਼ਰਾਬ ਦੇ ਵੱਖ-ਵੱਖ ਬਰਾਂਡ ਦੀਆਂ 7 ਪੇਟੀਆਂ ਮਿਲੀਆਂ, ਜਿਨ੍ਹਾਂ ਵਿਚੋਂ 5 ਪੇਟੀਆਂ ਮਾਰਕਾ ਫਾਈਵ ਸਟਾਰ ਪ੍ਰੀਮੀਅਮ (ਅਰੁਣਾਚਲ ਪ੍ਰਦੇਸ਼) ਅਤੇ 2 ਪੇਟੀਆਂ ਫਸਟ ਚੁਆਇਸ ਪੰਜਾਬ ਦੀਆਂ ਮਿਲੀਆਂ। ਸ਼ਰਾਬ ਸਮੇਤ ਕਾਬੂ ਨੌਜਵਾਨ ਦੀ ਪਛਾਣ ਰਾਹੁਣ ਗਿੱਲ ਪੁੱਤਰ ਬੋਧ ਰਾਜ ਵਾਸੀ ਮੁਹੱਲਾ ਰਿਸ਼ੀ ਨਗਰ ਅਤੇ ਫਰਾਰ ਨੌਜਵਾਨ ਦੀ ਪਛਾਣ ਰਾਹੁਲ ਉਰਫ ਰੋਲਾ ਪੁੱਤਰ ਬੌਬੀ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਵਜੋਂ ਹੋਈ। ਪੁਲਸ ਨੇ ਉਕਤ ਦੋਵਾਂ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਫਰਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ ਦੇ ਇਕ਼ਬਾਲ ਸਿੰਘ ਨੇ ਏਸ਼ੀਆ ਰੋਇੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਤਮਗਾ
NEXT STORY