ਟਾਂਡਾ ਉੜਮੁੜ( ਵਰਿੰਦਰ ਪੰਡਿਤ )- ਖੇਤੀ ਕਾਨੂੰਨਾਂ ਖਿਲਾਫ ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਅੱਜ 74 ਵੇਂ ਦਿਨ ਵੀ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹੇ ਰੱਖਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਅਵਾਜ ਬੁਲੰਦ ਕੀਤੀ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਸ ਧਰਨੇ ਵਿੱਚ ਹਰਭਜਨ ਸਿੰਘ ਰਾਪੁਰ ਅਤੇ ਗੁਰਮਿੰਦਰ ਸਿੰਘ ਮੂਨਕਾ ਦੀ ਅਗਵਾਈ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਰਨੇਕ ਸਿੰਘ ਟਾਂਡਾ, ਮਲਕੀਤ ਸਿੰਘ ਢੱਟ ਅਤੇ ਗਿਆਨੀ ਕੇਵਲ ਸਿੰਘ ਆਦਿ ਬੁਲਾਰਿਆਂ ਨੇ ਸਭ ਤੋਂ ਪਹਿਲਾਂ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਖਿਆ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਲੱਖਾਂ ਕਿਸਾਨ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਕੜਾਕੇ ਦੀ ਠੰਡ ਵਿੱਚ ਆਪਣੇ ਪਰਿਵਾਰਾਂ ਨਾਲ ਧਰਨੇ ਲੈਕੇ ਬੈਠੇ ਹਨ ਇਸਦੇ ਬਾਵਜ਼ੂਦ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੀ ਖੁਸ਼ਾਮਦ ਕਰਦੇ ਹੋਏ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ |
ਉਲਟੇ ਮੋਦੀ ਸਰਕਾਰ ਦੇ ਮੰਤਰੀ ਦਿੱਲੀ ਅੰਦੋਲਨ ਦੇ 21 ਦਿਨਾਂ ਬਾਅਦ ਵੀ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਸਹੀ ਸਾਬਿਤ ਕਰਨ ਲਈ ਝੂਠਾ ਅਤੇ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਆਖਿਆ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਅੱਜ ਪਿੰਡ ਓਹੜਪੁਰ ਦੀਆਂ ਸੰਗਤਾਂ ਵੱਲੋਂ ਕਿਸਾਨਾਂ ਲਈ ਲੰਗਰ ਲਾਇਆ ਗਿਆ | ਇਸ ਮੌਕੇ ਅਵਤਾਰ ਸਿੰਘ ਸਿੰਘਾਪੁਰੀ, ਕੁਲਵਿੰਦਰ ਸਿੰਘ ਗਿੱਦੜਪਿੰਡੀ, ਮੇਜਰ ਸਿੰਘ ਜਹੂਰਾ, ਮਲਕੀਅਤ ਸਿੰਘ ਢੱਟ, ਧਰਮਿੰਦਰ ਸਿੰਘ ਓਹੜਪੁਰ, ਸਵਰਨਜੀਤ ਸਿੰਘ , ਛੰਨਾ ਰਾਮ ਵੀਰ ਕੰਗ, ਰਤਨ ਸਿੰਘ ਖੋਖਰਾ, ਜਰਨੈਲ ਸਿੰਘ ਜੌੜਾ, ਹਰਜਿੰਦਰ ਸਿੰਘ ਖੋਜਪੁਰ, ਬਲਵੀਰ ਸਿੰਘ ਖੋਜਪੁਰ, ਮਹਿੰਦਰ ਸਿੰਘ ਕੁਰਾਲਾ, ਗੁਰਮੇਲ ਸਿੰਘ, ਤਾਰਾ ਸਿੰਘ, ਗਿਆਨੀ ਕੇਵਲ ਸਿੰਘ ਟਾਂਡਾ, ਨਿਰਮਲ ਸਿੰਘ, ਹਰਦੇਵ ਸਿੰਘ ਕੰਧਾਲਾ ਸ਼ੇਖਾਂ, ਜਗਤਾਰ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ ਖੋਖਰ, ਦਿਲਬਾਗ ਸਿੰਘ, ਜਰਨੈਲ ਸਿੰਘ ਆਲਮਪੁਰ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ ਜਹੂਰਾ, ਹਰਬੰਸ ਸਿੰਘ ਜਹੂਰਾ, ਗੁਰਬਚਨ ਸਿੰਘ, ਪਰਮਜੀਤ ਸਿੰਘ ਮੂਨਕਾਂ, ਸੁਰਿੰਦਰ ਸਿੰਘ, ਸੁਖਰਾਜ ਸਿੰਘ ਖਰਲਾਂ ਆਦਿ ਮੌਜੂਦ ਸਨ |
ਕੈਪਟਨ ਸਰਕਾਰ ਦੀ ਵੀ. ਆਈ. ਪੀ. ਕਲਚਰ ’ਤੇ ਸਰਜੀਕਲ ਸਟ੍ਰਾਈਕ, ਵਾਹਨ ਮਾਲਕਾਂ ਨੂੰ ਭੇਜੇ ਜਾਣਗੇ ਨੋਟਿਸ
NEXT STORY