ਗੜ੍ਹਸ਼ੰਕਰ, (ਸ਼ੋਰੀ)- ਇਥੋਂ ਦੇ ਮੁਹੱਲਾ ਦੀਪ ਕਾਲੋਨੀ ਦੀ ਇਕ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਉਸ ਦੇ ਪਤੀ, ਦਿਓਰ ਅਤੇ ਨਨਾਣ ਖਿਲਾਫ ਧਾਰਾ 323, 342 ਅਤੇ 427 ਦੇ ਅਧੀਨ ਕੇਸ ਦਰਜ ਕੀਤਾ ਹੈ।
ਕੁਲਦੀਪ ਸਹੋਤਾ ਪਤਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਪਿੰਡ ਘਾਗੋ ਰੋੜਾਂਵਾਲੀ ’ਚ ਪੰਚਾਇਤੀ ਚੋਣ ਵਾਲੇ ਦਿਨ ਵੋਟ ਪਾਉਣ ਗਈ ਸੀ। ਵੋਟ ਪਾਉਣ ਉਪਰੰਤ ਉਹ ਆਪਣੀ ਜੇਠਾਣੀ ਦੇ ਘਰ ਚਾਹ ਪੀ ਰਹੀ ਸੀ ਕਿ ਬਾਹਰੋਂ ਉਸ ਦਾ ਬੇਟਾ ਭੱਜਾ ਆਇਆ ਤੇ ਕਹਿਣ ਲੱਗਾ ਕਿ ਉਸ ਦੇ ਪਾਪਾ ਉਸ ਨੂੰ ਕੁੱਟ ਰਹੇ ਹਨ।
ਇਸ ਦੌਰਾਨ ਉਸ ਦਾ ਪਤੀ, ਦਿਓਰ ਬਲਵਿੰਦਰ ਕੁਮਾਰ ਅਤੇ ਨਨਾਣ ਨੀਲਮ
ਵੀ ਉਥੇ ਆ ਗਏ ਤੇ ਉਨ੍ਹਾਂ ਨਾਲ (ਕੁਲਦੀਪ )ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਅਨੁਸਾਰ ਉਸ ਦੇ ਬੇਟੇ ਨੇ ਉਸ ਨੂੰ ਬਾਅਦ ਵਿਚ ਦੱਸਿਆ ਕਿ ਪਹਿਲਾਂ ਉਸ ਨੂੰ ਕਮਰੇ ’ਚ ਬੰਦ ਕਰਕੇ ਇਨ੍ਹਾਂ ਨੇ ਕੁੱਟਿਆ ਸੀ।
ਨਸ਼ੇ ਵਾਲੀਅਾਂ ਗੋਲੀਅਾਂ ਸਮੇਤ ਦੋ ਕਾਬੂ
NEXT STORY