ਲੋਹੀਆਂ ਖਾਸ, (ਮਨਜੀਤ)- ਲੋਹੀਆਂ ਦੇ ਮੰਡ ਏਰੀਏ 'ਚ ਪੈਂਦੇ ਪਿੰਡ ਇਕ 'ਚ ਕਿ ਘਰ ਵਿੱਚ ਭੱਠੀ ਲਾ ਕੇ ਰੂੜੀ ਮਾਰਕਾ ਦਾਰੂ ਕੱਢਦੇ ਇਕ ਵਿਅਕਤੀ ਨੂੰ ਐਕਸਾਈਜ਼ ਸਟਾਫ ਵੱਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਸਟਾਫ ਦੇ ਮੁਲਾਜ਼ਮ ਗੁਲਜਾਰੀ ਲਾਲ, ਬਲਵਿੰਦਰ ਸਿੰਘ ਤੇ ਤਰਸੇਮ ਮਸੀਹ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਮੰਡ ਏਰੀਏ 'ਚ ਪੈਂਦੇ ਪਿੰਡ ਮੁੰਡੀ ਸ਼ਹਿਰੀਆਂ 'ਚ ਜਦੋਂ ਰੇਡ ਮਾਰੀ ਤਾਂ ਇਕ ਘਰ ਵਿੱਚ ਭੱਠੀ ਲਾ ਕੇ ਰੂੜੀ ਮਾਰਕਾ ਦਾਰੂ ਕੱਢਦੇ ਬਲਕਾਰ ਸਿੰਘ ਪੁੱਤਰ ਜਗੀਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਕਾਬੂ ਕੀਤੇ ਮੁਲਜ਼ਮ ਕੋਲੋ 60 ਲੀਟਰ ਲਾਹਣ ਤੇ ਹੋਰ ਦਾਰੂ ਕੱਢਣ ਵਾਲਾ ਸਮਾਨ ਕਬਜ਼ੇ 'ਚ ਲਿਆ ਗਿਆ ਜਿਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਭੱਠੀ ਦੇ ਸਮਾਨ ਨੂੰ ਕਬਜ਼ੇ 'ਚ ਲੈਣ ਉਪਰੰਤ ਪੁਲਸ ਵੱਲੋਂ ਮੁਲਜ਼ਮ ਕੋਲੋ ਤਫਤੀਸ਼ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ੇ ਦੀ ਸਮੱਗਲਿੰਗ ਦੇ ਮਾਮਲੇ 'ਚ ਦੋਸ਼ੀ ਨੂੰ 5 ਸਾਲ ਦੀ ਕੈਦ
NEXT STORY