ਜਲੰਧਰ, (ਮਹੇਸ਼)- ਨਸ਼ੇ ਕਰਨ ਦੇ ਆਦੀ ਨਰਪਿੰਦਰ ਸਿੰਘ ਉਰਫ ਲਾਡਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਹਰੀਪੁਰ ਹਾਲ ਵਾਸੀ ਜੱਲੋਵਾਲ ਆਬਾਦੀ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਕਾਬੂ ਕਰ ਕੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਉਸ ਤੋਂ 8 ਨਸ਼ੇ ਵਾਲੇ ਟੀਕੇ ਅਤੇ ਏਵਲ ਦੀਆਂ 8 ਸ਼ੀਸ਼ੀਆਂ ਬਰਾਮਦ ਹੋਈਆਂ ਹਨ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਗਸ਼ਤ ਕਰਦੇ ਸਮੇਂ ਕਮਲ ਵਿਹਾਰ ਦੇ ਲਾਗਿਓਂ ਫੜੇ ਗਏ ਨਸ਼ੇੜੀ ਲਾਡਾ ਖਿਲਾਫ ਥਾਣਾ ਰਾਮਾ ਮੰਡੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
11ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਬੈਂਕ ਮੁਲਾਜ਼ਮ ਨੱਪਿਆ
NEXT STORY