ਸੁਲਤਾਨਪੁਰ ਲੋਧੀ (ਧੰਜੂ)-ਤਲਵੰਡੀ ਚੌਧਰੀਆਂ ਤੋਂ ਥੋੜ੍ਹੀ ਦੂਰ ਪਿੰਡ ਬਿਧੀਪੁਰ ਤੋਂ ਟਿੱਬਾ ਨੂੰ ਜਾਂਦੀ ਸੜਕ ’ਤੇ ਇਕ ਟਰਾਲੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਗੱਲਬਾਤ ਕਰਦਿਆਂ ਟ੍ਰੈਕਟਰ ਚਾਲਕ ਬਲਵਿੰਦਰ ਸਿੰਘ ਪਿੰਡ ਮਿੱਠੜਾ ਨੇ ਦੱਸਿਆ ਕਿ ਮੈਂ ਟਰਾਲੀ ਵਿਚ ਪਰਾਲੀ ਨੂੰ ਲੋਡ ਕਰਕੇ ਪਿੰਡ ਟਿੱਬਾ ਨੂੰ ਜਾ ਰਿਹਾ ਸੀ। ਕਿਸੇ ਰਾਹਗੀਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਟਰਾਲੀ ਵਿਚ ਪਈ ਪਰਾਲੀ ਨੂੰ ਅੱਗ ਲੱਗ ਗਈ ਹੈ। ਬੜੀ ਸਮਝਦਾਰੀ ਨਾਲ ਚਾਲਕ ਨੇ ਬਚਾਅ ਕੀਤਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਵਾਪਸ ਮੁੜ ਕੇ ਵੇਖਿਆ ਤਾਂ ਟਰਾਲੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਲੱਗੀ ਅੱਗ ਦੌਰਾਨ ਮੈਂ ਟ੍ਰੈਕਟਰ ਨੂੰ ਭਜਾ ਕੇ ਟਿੱਬਾ ਤੋਂ ਬਾਹਰ ਗੱਡੀਆਂ ਧੋਣ ਵਾਲਾ ਸਰਵਿਸ ਸਟੇਸ਼ਨ ਹੈ, ਟ੍ਰੈਕਟਰ-ਟਰਾਲੀ ਨੂੰ ਉਥੇ ਰੋਕ ਦਿੱਤਾ ਪਰ ਉਨ੍ਹਾਂ ਮੈਨੂੰ ਦੱਸਿਆ ਕਿ ਸਾਡੇ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਉਥੋਂ ਟ੍ਰੈਕਟਰ ਸਟਾਰਟ ਕਰਕੇ ਤਲਵੰਡੀ ਚੌਧਰੀਆਂ ਆਉਣ ਦੀ ਕੋਸ਼ਿਸ਼ ਕੀਤੀ ਪਰ ਰਾਸਤੇ ਵਿਚ ਦਿੱਲੀ ਕਟੜਾ ਐਕਸਪ੍ਰੈਸ ਰੋਡ ਵਾਲਿਆਂ ਦੀ ਮੋਟਰ ਚੱਲ ਰਹੀ ਸੀ। ਰੋਡ ਦੇ ਮੁਲਾਜ਼ਮਾਂ ਦੀ ਮੱਦਦ ਨਾਲ ਅੱਗ ’ਤੇ ਪਾਣੀ ਦਾ ਛੜਕਾ ਕੀਤਾ। ਪੂਰੀ ਜੱਦੋ-ਜਹਿਦ ਕਰਕੇ ਜੇ. ਸੀ. ਬੀ ਮਸ਼ੀਨ ਨਾਲ ਪਰਾਲੀ ਨੂੰ ਲੱਗੀ ਅੱਗ ਸਮੇਤ ਥੱਲੇ ਸੁੱਟੀ। ਪਰਾਲੀ ਦਾ ਧੁੰਆਂ ਇਨ੍ਹਾਂ ਹੋ ਗਿਆ ਸੀ। ਇਕ ਵਾਰ ਸਾਰਾ ਰਾਸਤਾ ਜਾਮ ਹੋ ਗਿਆ ਸੀ। ਜਿਸ ਕਾਰਨ ਰਾਹਗੀਰਾਂ ਨੂੰ ਵੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਟ੍ਰੈਕਟਰ ਚਾਲਕ ਬਲਵਿੰਦਰ ਸਿੰਘ ਮਿੱਠੜਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਸਕਿਆ। ਅੱਖੀਂ ਵੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਟ੍ਰੈਕਟਰ-ਟਰਾਲੀ ਚੱਲਦੇ ਸਮੇਂ ਇਕ ਫਿਲਮ ਸ਼ੂਟ ਵਾਲਾ ਸੀਨ ਲੱਗ ਰਿਹਾ ਸੀ।

ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਗੜ੍ਹਸ਼ੰਕਰ ਦਾ ਕੀਤਾ ਦੌਰਾ
NEXT STORY