ਲੋਹੀਆਂ ਖ਼ਾਸ (ਸੁਭਾਸ਼ ਸੱਦੀ)-ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਫ਼ਰੀਦ ਸਰਾਏ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਰਾਲੀ ਦੀਆਂ ਗੰਢਾਂ ਨਾਲ ਲੱਦਿਆ ਇਕ ਟਰੇਲਰ ਅਚਾਨਕ ਭਿਆਨਕ ਅੱਗ ਦੀ ਲਪੇਟ ’ਚ ਆਉਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਰਾਜਸਥਾਨ ਨੰਬਰ ਵਾਲੇ ਟਰੇਲਰ ਆਰ ਜੇ-50-ਜੀ ਏ-1325 ਉੱਤੇ ਪਰਾਲੀ ਦੀਆਂ ਗੰਢਾਂ ਕਾਫ਼ੀ ਉਚਾਈ ਤੱਕ ਲੱਦੀਆਂ ਹੋਈਆਂ ਸਨ। ਜਦੋਂ ਇਹ ਟਰਾਲਾ ਪਿੰਡ ਦੀ ਫਿਰਨੀ ਤੋਂ ਲੰਘ ਰਿਹਾ ਸੀ ਤਾਂ ਉੱਪਰੋਂ ਲੰਘਦੀਆਂ 11,000 ਵੋਲਟ ਦੀਆਂ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਨਾਲ ਗੰਢਾਂ ਟਕਰਾ ਗਈਆਂ। ਇਸ ਕਾਰਨ ਪਰਾਲੀ ਨੂੰ ਤੁਰੰਤ ਅੱਗ ਲੱਗ ਗਈ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਟਰਾਲਾ ਅੱਗ ਦੇ ਭਾਂਬੜ ਵਿਚ ਤਬਦੀਲ ਹੋ ਗਿਆ।
ਇਹ ਵੀ ਪੜ੍ਹੋ: ਸਚਿਨ ਪਾਇਲਟ ਦਾ ਵੱਡਾ ਦਾਅਵਾ! ਵੱਡੇ ਬਹੁਮਤ ਨਾਲ ਪੰਜਾਬ 'ਚ ਬਣੇਗੀ ਕਾਂਗਰਸ ਦੀ ਸਰਕਾਰ

ਚੱਲਦੇ ਟਰਾਲੇ ਵਿਚੋਂ ਅੱਗ ਲੱਗੀਆਂ ਗੰਢਾਂ ਸੜਕ ਅਤੇ ਆਲੇ-ਦੁਆਲੇ ਡਿੱਗਦੀਆਂ ਰਹੀਆਂ, ਜਿਸ ਕਾਰਨ ਨੇੜਲੇ ਖੇਤਾਂ ਵਿਚ ਖੜ੍ਹੀ ਪਰਾਲੀ ਨੂੰ ਵੀ ਅੱਗ ਲੱਗ ਗਈ। ਟਰਾਲੇ ਦੇ ਚਾਲਕ ਰਾਮ ਸਰੂਪ (ਵਾਸੀ ਰਾਜਸਥਾਨ) ਨੇ ਦੱਸਿਆ ਕਿ ਉਹ ਇਹ ਮਾਲ ਬੀਕਾਨੇਰ ਲੈ ਕੇ ਜਾ ਰਿਹਾ ਸੀ ਅਤੇ ਸ਼ੁਰੂਆਤ ਵਿਚ ਉਸ ਨੂੰ ਅੱਗ ਲੱਗਣ ਦਾ ਬਿਲਕੁਲ ਪਤਾ ਨਹੀਂ ਲੱਗਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਮੁਲਾਜ਼ਮਾਂ ਨੇ ਫੋਮ ਮਿਲੇ ਪਾਣੀ ਦੀ ਮਦਦ ਨਾਲ ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫ਼ੀ ਜ਼ਿਆਦਾ ਹੋਇਆ ਹੈ।
ਇਹ ਵੀ ਪੜ੍ਹੋ: ਸੰਗਰੂਰ ਰੈਲੀ 'ਚ ਬੋਲੇ ਬਾਜਵਾ, ਪੰਜਾਬ 'ਚ ਨਸ਼ਾ, ਗੈਂਗਸਟਰਵਾਦ ਤੇ ਗੁੰਡਾਗਰਦੀ ਰੋਕਣਾ ਕਾਂਗਰਸ ਦੀ ਪਹਿਲੀ ਤਰਜੀਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਡਿਵਾਈਡਰ ਨਾਲ ਟਕਰਾ ਕੇ GT ਰੋਡ 'ਤੇ ਪਲਟਿਆ ਦੁੱਧ ਨਾਲ ਭਰਿਆ ਕੈਂਟਰ
NEXT STORY