ਜਲੰਧਰ (ਸਲਵਾਨ)— ਮੌਸਮ ਦੀ ਖਰਾਬੀ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸਜੈੱਟ ਫਲਾਈਟ 1 ਘੰਟੇ ਦੀ ਦੇਰੀ ਉਡਾਣ ਭਰੀ। ਉਥੇ ਹੀ ਫਲਾਈਟ ਦਿੱਲੀ ਤੋਂ ਆਦਮਪੁਰ ਲਈ ਵੀ ਇਕ ਘੰਟਾ 10 ਮਿੰਟ ਦੀ ਦੇਰੀ ਨਾਲ ਚਲੀ ਸੀ, ਜੋ ਆਦਮਪੁਰ ਇਕ ਘੰਟਾ ਦੇਰੀ ਨਾਲ ਪਹੁੰਚੀ ਸੀ। ਮੰਗਲਵਾਰ ਨੂੰ ਧੁੰਦ ਜ਼ਿਆਦਾ ਹੋਣ ਕਰਕੇ ਦਿੱਲੀ ਤੋਂ ਆਦਮਪੁਰ ਦੇ ਲਈ ਫਲਾਈਟ ਨੇ ਸਵੇਰੇ 11:15 ਮਿੰਟ 'ਤੇ ਉਡਾਣ ਭਰੀ ਅਤੇ ਉਹ ਦੁਪਹਿਰ 12:20 ਮਿੰਟ 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸਜੈੱਟ ਫਲਾਈਟ 'ਚ 1 ਘੰਟਾ ਦੇਰੀ ਦੇ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜੁਆਇੰਟ ਐਕਸ਼ਨ ਕਮੇਟੀ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਸਾੜ ਕੀਤਾ ਰੋਸ ਮੁਜ਼ਾਹਰਾ
NEXT STORY