ਜਲੰਧਰ, (ਮਹੇਸ਼)— ਦਕੋਹਾ ਦੇ ਕਾਕਾ ਨਾਮਕ ਫੋਟੋਗ੍ਰਾਫਰ ਨੂੰ ਨੰਗਲ ਸ਼ਾਮਾ ਪੁਲਸ ਚੌਕੀ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਸਣੇ ਕਾਬੂ ਕੀਤਾ ਹੈ। ਰਾਮਾ ਮੰਡੀ ਪੁਲ ਦੇ ਥੱਲਿਓਂ ਦਕੋਹਾ ਰੇਲਵੇ ਫਾਟਕ ਨੂੰ ਜਾਂਦੇ ਰਸਤੇ ਤੋਂ ਮੁਲਜ਼ਮ ਜਗਦੀਸ਼ ਕੁਮਾਰ ਉਰਫ ਕਾਕਾ ਪੁੱਤਰ ਹਰੀ ਸਿੰਘ ਨੂੰ ਉਸ ਸਮੇਂ ਗਸ਼ਤ ਕਰ ਰਹੀ ਪੁਲਸ ਪਾਰਟੀ ਨੇ ਨੱਪ ਲਿਆ ਜਦੋਂ ਉਸਨੇ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਪੁਲਸ ਮੁਲਾਜ਼ਮਾਂ ਨੂੰ ਪਿੱਛੇ ਆਉਂਦੇ ਦੇਖ ਕੇ ਤੇਜ਼ ਕਰ ਲਿਆ। ਉਸਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਉਸਦੇ ਮੋਟਰਸਾਈਕਲ ’ਤੇ ਪਏ ਹੋਏ ਬੋਰੇ ਦੀ ਤਲਾਸ਼ੀ ਲਈ ਗਈ। ਬੋਰੇ ’ਚੋਂ 9 ਹਜ਼ਾਰ ਐੱਮ. ਐੱਲ ਚੰਡੀਗੜ੍ਹ ਮਾਰਕਾ ਸ਼ਰਾਬ ਅਤੇ 16 ਹਜ਼ਾਰ 200 ਐੱਮ. ਐੱਲ. ਅਰੁਣਾਚਲ ਪ੍ਰਦੇਸ਼ ਮਾਰਕਾ ਸ਼ਰਾਬ ਬਰਾਮਦ ਹੋਈ ਜੋ ਕਿ ਉਸਨੇ ਅਗਾਂਹ ਸਪਲਾਈ ਕਰਨੀ ਸੀ। ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਤਾ ਲਗਾ ਰਹੀ ਹੈ ਕਿ ਕਾਕਾ ਸ਼ਰਾਬ ਕਿਥੋਂ ਲੈ ਕੇ ਆਉਂਦਾ ਸੀ ਅਤੇ ਕਿਥੇ ਲੈ ਕੇ ਜਾ ਰਿਹਾ ਸੀ। ਪੁਲਸ ਨੇ ਮੁਲਜ਼ਮ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਹੈ। ਉਸ ਤੋਂ ਹੋਰ ਪੁੱੱਛਗਿੱਛ ਕੀਤੀ ਜਾ ਰਹੀ ਹੈ। ਪਤਾ ਚੱਲਿਆ ਹੈ ਕਿ ਕਾਕਾ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਜਿਸ ਕਾਰਨ ਉਹ ਜੇਲ ਵੀ ਜਾ ਚੁੱਕਾ ਹੈ। ਜਾਣਕਾਰੀ ਮਿਲੀ ਹੈ ਕਿ ਕਾਕਾ ਕਾਫੀ ਤਜਰਬੇਕਾਰ ਫੋਟੋਗ੍ਰਾਫਰ ਹੈ ਪਰ ਫੋਟੋਗ੍ਰਾਫੀ ਦੇ ਕੰਮ ’ਚ ਮੰਦਾ ਪੈਣ ਕਾਰਨ ਉਹ ਗੈਰ-ਕਾਨੂੰਨੀ ਧੰਦੇ ਕਰਨ ਲੱਗ ਪਿਆ।
ਦੁਕਾਨ ’ਚੋਂ ਚੋਰੀ
NEXT STORY