ਢਿਲਵਾਂ, (ਜਗਜੀਤ)- ਐੱਸ. ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ ਆਈ. ਪੀ. ਐੱਸ. ਦੇ ਨਿਰਦੇਸ਼ਾਂ ’ਤੇ ਨਸ਼ੇ ਦੇ ਖਾਤਮੇ ਲਈ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਢਿਲਵਾਂ ਪੁਲਸ ਦੁਆਰਾ ਇਕ ਨੌਜਵਾਨ ਅਜੇ ਕੁਮਾਰ ਪੁੱਤਰ ਜੌਨੀ ਕੁਮਾਰ ਵਾਸੀ ਮੁਹੱਲਾ ਅਫ਼ਤਾਪੁਰ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਢਿਲਵਾਂ ਭੂਸ਼ਨ ਸੇਖਡ਼ੀ ਨੇ ਦੱਸਿਆ ਕਿ ਏ. ਐੱਸ.ਆਈ. ਬਲਬੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਢਿਲਵਾਂ ਫਾਟਕ ’ਤੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਦੇ ਹੱਥ ’ਚ ਮੋਮੀ ਲਿਫਾਫੇ ਸਨ ਅਤੇ ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਤੁਰੰਤ ਮੋਮੀ ਲਿਫਾਫੇ ਸੁੱਟ ਦਿੱਤੇ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਜਦ ਉਸ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਨੌਜਵਾਨ ਨੇ ਆਪਣਾ ਨਾਂ ਅਜੇ ਕੁਮਾਰ ਦੱਸਿਆ। ਪੁਲਸ ਨੇ ਜਦ ਦੋਵੇਂ ਮੋਮੀ ਲਿਫਾਫੇ ਚੈਕ ਕੀਤੇ ਤਾਂ ਉੇਸ ਵਿਚ ਨਸ਼ੇ ਵਾਲੇ ਪਦਾਰਥ ਪਾਇਆ ਗਿਆ ਤੇ ਉਕਤ ਨੌਜਵਾਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਕਾਂਗਰਸ ਦੇ ਗੜ੍ਹ 'ਚ ਮੋਦੀ ਦੇਣਗੇ ਕਈ ਸੋਗਾਤਾਂ (ਪੜ੍ਹੋ 16 ਦਸੰਬਰ ਦੀਆਂ ਖਾਸ ਖਬਰਾਂ)
NEXT STORY