ਢਿਲਵਾਂ, (ਜਗਜੀਤ)- ਪੁਲਸ ਨੇ 2 ਨੌਜਵਾਨਾਂ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਲੱਖਣ ਖੋਲੇ ਅਤੇ ਲਾਡੀ ਪੁੱਤਰ ਬੀਰ ਸਿੰਘ ਵਾਸੀ ਪਿੰਡ ਲੱਖਣ ਖੁਰਦ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਢਿਲਵਾਂ ਭੂਸ਼ਨ ਸੇਖਡ਼ੀ ਨੇ ਦੱਸਿਆ ਕਿ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਗੁਡਾਣਾ ਫਾਟਕ ’ਤੇ ਨਾਕਾ ਲਾਇਆ ਹੋਇਆ ਸੀ ਤਾਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥਾਂ ’ਚ ਮੋਮੀ ਲਿਫਾਫੇ ਸਨ, ਪੁਲਸ ਪਾਰਟੀ ਨੂੰ ਦੇਖ ਕੇ ਤੁਰੰਤ ਹੱਥਾਂ ਵਿਚ ਫਡ਼ੇ ਮੋਮੀ ਲਿਫਾਫੇ ਖੇਤਾਂ ਵਿਚ ਵਗਾਹ ਮਾਰੇ, ਜਿਸ ਉਪਰੰਤ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਜਦ ਉਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਪੁੱਛਿਆ ਕਿ ਮੋਮੀ ਲਿਫਾਫੇ ਕਿਉਂ ਸੁਟੇ ਹਨ ਤਾਂ ਉਸਨੇ ਕਿਹਾ ਕਿ ਅਸੀਂ ਨਸ਼ੀਲਾ ਪਦਾਰਥ ਲੈ ਕੇ ਆਏ ਸੀ ਪੁੱਛਣ ’ਤੇ ਉਸਨੇ ਆਪਣਾ ਨਾਮ ਅਮਰਜੀਤ ਸਿੰਘ ਦੱਸਿਆ। ਪੁਲਸ ਨੇ ਜਦ ਦੋਵੇਂ ਮੋਮੀ ਲਿਫਾਫੇ ਚੈੱਕ ਕੀਤੇ ਤਾਂ ਉਨ੍ਹਾਂ ’ਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਅਾ। ਪੁਲਸ ਨੇ ਉਕਤ ਵਿਅਕਤੀਅਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਥਾਣੇ ਅੱਗੇ ਲਾਇਆ ਧਰਨਾ
NEXT STORY