ਜਲੰਧਰ (ਸੋਨੂੰ,ਵਰਿੰਦਰ ਪੰਡਿਤ)- ਦੇਸ਼ ਲਈ ਏਸ਼ੀਅਨ ਖੇਡਾਂ 'ਚ ਕਾਂਸੀ ਮੈਡਲ ਜਿੱਤਣ ਵਾਲੇ ਗੁਰਿੰਦਰ ਵੀਰ ਸਿੰਘ ਅੱਜ ਆਦਮਪੁਰ ਏਅਰਪੋਰਟ ਪਹੁੰਚੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਖਿਡਾਰੀਆਂ, ਇਲਾਕਾ ਵਾਸੀਆਂ ਹਲਕਾ ਇੰਚਾਰਜ 'ਆਪ' ਪਵਨ ਕੁਮਾਰ ਟੀਨੂੰ ਅਤੇ ਪਰਿਵਾਰਕ ਮੈਂਬਰਾਂ ਸਮੇਤ ਹਲਕੇ ਦੇ ਰਾਜਸੀ ਸਮਾਜਿਕ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਆਏ ਲੋਕਾਂ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਕਰਕੇ ਗੁਰਿੰਦਰ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਗੁਰਿੰਦਰਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ 100 ਮੀਟਰ ਦੀ ਰੇਸ ਅੰਦਰ ਕਾਂਸੀ ਮੈਡਲ ਜਿੱਤਣ 'ਤੇ ਖ਼ੁਸ਼ ਤਾਂ ਹਨ ਪਰ ਅਜੇ ਅਗਾਂਹ ਉਹ ਉਲੰਪਿਕ ਖੇਡਾਂ ਲਈ ਹੋਰ ਵੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨਾਲ-ਨਾਲ ਵਿਸ਼ੇਸ਼ ਤੌਰ 'ਤੇ ਆਪਣੇ ਪਰਿਵਾਰ, ਆਪਣੇ ਕੋਚ ਅਤੇ ਲੋਕਾਂ ਤੋਂ ਮਿਲੇ ਉਤਸ਼ਾਹ ਸਦਕਾ ਹੀ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਹੋਰ ਮਿਹਨਤ ਨਾਲ ਹੋਰ ਮੈਡਲ ਅਤੇ ਖਿਤਾਬ ਜਿੱਤ ਆਪਣੇ ਦੇਸ਼, ਸੂਬੇ ਅਤੇ ਇਲਾਕੇ ਦੇ ਨਾਲ-ਨਾਲ ਘਰ ਵਾਲਿਆਂ ਦਾ ਮਾਣ ਵਧਾਉਣਗੇ ।

ਇਹ ਵੀ ਪੜ੍ਹੋ: 'ਮੇਰੀ ਰਾਤ ਦੀ ਡਿਊਟੀ ਲੱਗੀ ਸੀ...' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ
ਇਸ ਮੌਕੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਆਦਮਪੁਰ ਦੇ ਪਿੰਡ ਪਤੀਆਲ ਦਾ ਜੰਮਪਲ ਉਨ੍ਹਾਂ ਦਾ ਛੋਟਾ ਵੀਰ ਅੱਜ ਖੇਡਾਂ ਅੰਦਰ ਵੱਡੀਆਂ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਹੰਬਲਾ ਮਾਰ ਰਹੀ ਹੈ, ਅਜਿਹੇ 'ਚ ਗੁਰਿੰਦਰ ਵੀਰ ਦੀ ਕਾਮਯਾਬੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਪੰਜਾਬ ਦੀ ਨੌਜਵਾਨੀ ਅੰਦਰ ਅੱਜ ਵੀ ਜੋਸ਼, ਜਜ਼ਬਾ ਅਤੇ ਮਿਹਨਤ ਕਾਇਮ ਹੈ ਕਿ ਆਉਂਦੇ ਸਮੇਂ ਦੌਰਾਨ ਹੋਰਨਾਂ ਲਈ ਵੀ ਪ੍ਰੇਰਨਾ ਬਣੇਗੀ।

ਗੁਰਿੰਦਰ ਵੀਰ ਸਿੰਘ ਦੇ ਕੋਚ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਕਿਹਾ ਕਿ ਦੌੜ 10.08 ਸਕਿੰਟ ਭਾਰਤੀ ਰਿਕਾਰਡ ਕਾਇਮ ਕਰਨ ਤੋਂ ਬਾਅਦ ਗੁਰਿੰਦਰ ਵੀਰ ਸਿੰਘ ਦੀ ਏਸ਼ੀਅਨ ਖੇਡਾਂ ਅੰਦਰ ਇਹ ਵੱਡੀ ਸਫ਼ਲਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਆਉਣ ਵਾਲਿਆਂ ਓਲੰਪਿਕ ਖੇਡਾਂ ਅਤੇ ਹੋਰ ਮੁਕਾਬਲਿਆਂ ਅੰਦਰ ਗੁਰਿੰਦਰ ਵੀਰ ਸਿੰਘ ਅਗਾਂਹ ਵੀ ਇਸੇ ਤਰਾਂ ਨਾਲ ਰਿਕਾਰਡ ਕਾਇਮ ਕਰ ਆਪਣਾ ਅਤੇ ਦੇਸ਼ ਦਾ ਨਾਮ ਉੱਚਾ ਕਰਨਗੇ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਵਾਂਗੀ ਪੇਸ਼: ਰੂਪ ਕੌਰ ਸੰਧੂ
NEXT STORY