ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਬਲਾਕ ਟਾਂਡਾ ਦੇ ਪਿੰਡ ਲੋਧੀ ਚੱਕ 'ਚ ਬੀਤੇ ਦਿਨੀਂ ਇਕ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਬਜ਼ੁਰਗ ਔਰਤ ਦੇ ਕੰਨਾਂ ਤੋਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਪਿੰਡ ਦੇ ਹੀ ਵਿਅਕਤੀ ਵੱਲੋਂ ਗੰਡਾਸੇ ਨਾਲ ਹਮਲਾ ਕਰਕੇ ਔਰਤ ਨੂੰ ਜ਼ਖਮੀ ਕਰ ਦਿੱਤਾ ਗਿਆ। ਟਾਂਡਾ ਪੁਲਸ ਨੇ ਇਸ ਹਮਲੇ ਦਾ ਸ਼ਿਕਾਰ ਹੋਈ ਔਰਤ ਗੁਰਮੀਤ ਕੌਰ (65) ਪਤਨੀ ਲੇਟ ਹਰਦੀਪ ਸਿੰਘ ਦੇ ਬਿਆਨ ਦੇ ਆਧਾਰ 'ਤੇ ਪਿੰਡ ਨਿਵਾਸੀ ਹੀ ਪਰਮਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਗੁਰਮੀਤ ਕੌਰ ਨੇ ਦੱਸਿਆ ਕਿ 26 ਜਨਵਰੀ ਨੂੰ ਉਹ ਘਰ 'ਚ ਮੌਜੂਦ ਸੀ ਤਾਂ ਉਕਤ ਮੁਲਜ਼ਮ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਆ ਵੜਿਆ ਅਤੇ ਉਸ ਦੇ ਕੰਨਾਂ 'ਚੋਂ ਵਾਲੀਆਂ ਖੋਹਣ ਲੱਗ ਪਿਆ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਨੇ ਉਸ ਦੇ ਸਿਰ ਉੱਤੇ ਗੰਡਾਸੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਉਸ ਦਾ ਰੌਲਾ ਸੁਣ ਕੇ ਜਦੋਂ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਦੇ ਘਰ ਆਇਆ ਤਾਂ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ 6 ਪਰਿਵਾਰਾਂ ਨੂੰ ਭੇਟ ਕੀਤੀ ਗਈ ਸਹਾਇਤਾ ਰਾਸ਼ੀ
NEXT STORY