ਲੋਹੀਆਂ ਖਾਸ/ਜਲੰਧਰ, (ਮਨਜੀਤ, ਬੁਲੰਦ)- ਡੇਢ ਮਹੀਨਾ ਪਹਿਲਾਂ ਰਿਟਾਇਰਡ ਹੋਏ ਪੰਚਾਇਤ ਸਕੱਤਰ ਮਨਮੋਹਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਪਿੰਡ ਖਾਲੇਵਾਲ ਵੱਲੋਂ ਵਿਜੀਲੈਂਸ ਜਲੰਧਰ ਨੂੰ 15 ਦਿਨ ਪਹਿਲਾਂ ਸਥਾਨਕ ਬੀ. ਡੀ. ਪੀ. ਓ. ਗੁਰਮੀਤ ਸਿੰਘ ਕਾਹਲੋਂ ਖਿਲਾਫ ਕੀਤੀ ਗਈ ਸ਼ਿਕਾਇਤ ’ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਗੁਰਮੀਤ ਸਿੰਘ ਕਾਹਲੋਂ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਰਿਟਾ. ਪੰਚਾਇਤ ਸੱਕਤਰ ਮਨਮੋਹਣ ਸਿੰਘ ਨੇ ਦੱਸਿਆ ਕਿ ਨਿਹਾਲੂਵਾਲ ਦੀ ਪੰਚਾਇਤ ਨੂੰ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਗਰਾਂਟ ਪ੍ਰਾਪਤ ਹੋਈ ਸੀ, ਜਿਸ ਨਾਲ ਪਿੰਡ ਦੀ ਪੰਚਾਇਤ ਵੱਲੋਂ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਸਨ। ਜਿਨ੍ਹਾਂ ਦਾ ਯੂ. ਸੀ. (ਵਰਤੋਂ ਸਰਟੀਫਿਕੇਟ) ’ਤੇ ਸਾਈਨ ਕਰਨ ਦਾ ਗੁਰਮੀਤ ਸਿੰਘ ਕਾਹਲੋਂ 2 ਫੀਸਦੀ ਦੇ ਹਿਸਾਬ ਨਾਲ ਕਮਿਸ਼ਨ ਮੰਗ ਰਿਹਾ ਸੀ।
ਜਦੋਂ ਮੈਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਸਾਈਨ ਨਹੀਂ ਕੀਤੇ ਤੇ ਮੇਰੇ ਜੀ. ਪੀ. ਐੱਫ. ਦੇ ਫੰਡਾਂ ਦੇ ਬਕਾਏ ਵੀ ਜਾਰੀ ਕਰਵਾਉਣ ਲਈ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਫਿਰ ਇਸ ਦੀ ਸ਼ਿਕਾਇਤ ਮੈਂ ਜਲੰਧਰ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਯੂ. ਸੀ. ’ਤੇ ਸਾਈਨ ਕਰਵਾਉਣ ਲਈ ਗੁਰਮੀਤ ਸਿੰਘ ਕਾਹਲੋਂ ਨੂੰ ਮੈਂ 32 ਹਜ਼ਾਰ ’ਚੋਂ 22 ਹਜ਼ਾਰ ਰੁਪਏ ਦੇ ਦਿੱਤੇ ਬਾਕੀ 10 ਹਜ਼ਾਰ ਰੁਪਏ ਅੱਜ ਦਿੰਦੇ ਹੋਏ ਵਿਜੀਲੈਂਸ ਦੀ ਟੀਮ ਵੱਲੋਂ ਗੁਰਮੀਤ ਸਿੰਘ ਕਾਹਲੋਂ ਨੂੰ ਅੱਜ ਸ਼ਾਮ 4 ਵਜੇ ਕਰੀਬ ਕਾਬੂ ਕਰ ਲਿਆ ਗਿਆ।
ਸੁਖਬੀਰ ਬਾਦਲ ਦੀ ਝੂਠ ਦੀ ਪਟਾਰੀ ’ਚੋਂ ਨਿਕਲੇ ਨਵੇਂ ਸ਼ਗੂਫੇ : ਚੌਧਰੀ,ਆਜ਼ਾਦ
NEXT STORY