ਹੁਸ਼ਿਆਰਪੁਰ (ਅਮਰੀਕ)— ਪੰਜਾਬ ਸਰਕਾਰ ਵੱਲੋਂ ਆਉਣ ਵਾਲੇ 3 ਜਾਂ 4 ਮਹੀਨਿਆਂ ਤੱਕ ਪਸ਼ੂਆਂ ਦੇ ਹਸਪਤਾਲਾਂ ਦੇ ਵਿੱਚ 141 ਡਾਕਟਰ ਅਤੇ 104 ਬੀ. ਓ. ਦੀ ਭਰਤੀ ਕੀਤੀ ਜਾਵੇਗੀ। ਇਹ ਕਹਿਣਾ ਹੈ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ। ਬਲਬੀਰ ਸਿੰਘ ਸਿੱਧੂ ਗੜਸ਼ੰਕਰ ਵਿਖੇ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 10 ਸਾਲ ਜਿਨ੍ਹਾਂ ਦੀ ਸਰਕਾਰ ਰਹੀ ਹੈ, ਉਨ੍ਹਾਂ ਨੇ ਇਕ ਵੀ ਡਾਕਟਰ ਭਰਤੀ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ 'ਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਕਸਦ ਨਾਲ ਆਉਣ ਵਾਲੇ ਸਮੇਂ 'ਚ ਡਿਸਪੈਂਸਰੀ ਮੁਹੱਈਆ ਕਰਵਾ ਰਹੀ ਹੈ, ਜਿਸ 'ਚ ਇਕ ਡਾਕਟਰ, ਇਕ ਬੀ. ਓ. ਅਤੇ ਇਕ ਕਲਾਸਫੋਰ ਮੁਹੱਈਆ ਕਰਵਾਇਆ ਜਾਵੇਗਾ।
ਡੇਅਰੀ ਫਾਰਮਰ ਦੀ ਸਫਲਤਾ ਦਾ ਰਾਜ਼, ਦੁੱਧ ਦਾ ਸਿੱਧਾ ਮੰਡੀਕਰਨ: ਬਲਬੀਰ ਸਿੱਧੂ
NEXT STORY