ਹੁਸ਼ਿਆਰਪੁਰ (ਰਾਕੇਸ਼)- ਥਾਣਾ ਬੁੱਲ੍ਹੋਵਾਲ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿਚ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਰਾਜ ਕੁਮਾਰ ਪੁੱਤਰ ਸੰਤੋਖ ਕੁਮਾਰ ਨਿਵਾਸੀ ਪੰਡੋਰੀ ਫੰਗੂੜੇ ਥਾਣਾ ਬੁੱਲ੍ਹੋਵਾਲ ਨੇ ਦੱਸਿਆ ਕਿ 25 ਅਪ੍ਰੈਲ ਨੂੰ ਰਾਤ 8.30 ਵਜੇ ਉਹ ਆਪਣੇ ਘਰ ਕਮਰੇ ਵਿਚ ਬੈਠਾ ਸੀ। ਉਸ ਦਾ ਗੁਆਂਢੀ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸੁੱਚਾ ਸਿੰਘ ਦਾਤਰ, ਸੁਖਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਰੋਟੀ ਬਣਾਉਣ ਵਾਲਾ ਤਵਾ ਲੈ ਕੇ ਰਾਮ ਕੁਮਾਰ ਦੇ ਕੋਠੇ ਤੋਂ ਹੁੰਦੇ ਹੋਏ ਉਸ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕਰਨ ਲੱਗੇ। ਪਰਮਜੀਤ ਨੇ ਗੇਟ ਖੋਲ੍ਹ ਕੇ ਆਪਣੇ ਭਰਾ ਬਿੱਟੂ ਅਤੇ ਆਪਣੇ ਦੋਸਤ ਗੋਪੀ ਨੂੰ ਅੰਦਰ ਸੱਦ ਕੇ ਉਸ ਨਾਲ, ਉਸ ਦੀ ਪਤਨੀ ਅਤੇ ਮਾਤਾ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ
ਰੌਲਾ ਸੁਣਕੇ ਜਦੋਂ ਲੋਕ ਇਕੱਠੇ ਹੁੰਦੇ ਵੇਖੇ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਰਾਜ ਕੁਮਾਰ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਸਵਾਰੀ ਦਾ ਪ੍ਰਬੰਧ ਕਰਕੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੋਸ਼ੀ ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਬਿੱਟੂ ਅਤੇ ਗੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਾਰਡਰ ’ਤੇ ਸਖ਼ਤੀ : ਜਲੰਧਰ-ਦਿੱਲੀ ਲਈ ਬੱਸਾਂ ਦੀ ਸਰਵਿਸ ’ਤੇ ਲੱਗੀ ਰੋਕ, ਜਾਣੋ ਕਿਉਂ
ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਧੱਜੀਆਂ, ਲਾਕਡਾਊਨ ਦੌਰਾਨ ਮਕਸੂਦਾਂ ਮੰਡੀ ਦੇ ਬਾਹਰ ਰੇਹੜੀਆਂ ’ਤੇ ਲਗਾਏ ਜਾਂਦੇ ਨੇ ਪੈੱਗ
NEXT STORY