ਨੂਰਪੁਰਬੇਦੀ (ਭੰਡਾਰੀ)- ਸਥਾਨਕ ਪੁਲਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਸ਼ਿਕਾਇਤਕਰਤਾ ਦਿਲਬਾਗ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਪਿੰਡ ਜਟਵਾੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਕੁਲਦੀਪ ਕੌਰ ਨਾਲ ਆਪਣੇ ਜੀਜਾ ਬਲਵਿੰਦਰ ਸਿੰਘ ਦੀ ਬਰਸੀ ਦੇ ਭੋਗ ’ਚ ਸ਼ਾਮਲ ਹੋਣ ਲਈ ਪਿੰਡ ਫੂਲ ਖੁਰਦ, ਰੂਪਨਗਰ ਵਿਖੇ ਗਏ ਹੋਏ ਸਨ। ਪਿੰਡ ਗੜ੍ਹਬਾਗਾ ਵਿਖੇ ਦੋਸ਼ੀ ਗੁਰਮੀਤ ਸਿੰਘ ਜੋ ਉਨ੍ਹਾਂ ਦੀ ਭੈਣ ਮਹਿੰਦਰ ਕੌਰ ਦੇ ਘਰ ਨੇੜੇ ਕਿਰਾਏ ’ਤੇ ਰਹਿੰਦਾ ਹੈ, ਆਪਣੇ ਮੋਟਰਸਾਈਕਲ ਨੰਬਰ ਪੀ. ਬੀ.-74 ਏ 0534 ’ਤੇ ਸਵਾਰ ਹੋ ਕੇ ਆਇਆ ਅਤੇ ਜਿਸ ਨੇ ਉਨ੍ਹਾਂ ਦੇ ਮੋਟਰਸਾਈਕਲ ਦੇ ਬਰਾਬਰ ਕਰਕੇ ਸ਼ਿਕਾਇਤਕਰਤਾ ਨੂੰ ਲਲਕਾਰਾ ਮਾਰ ਕੇ ਰੋਕ ਲਿਆ।
ਇਸ ਦੌਰਾਨ ਉਸ ਦੀ ਆਪਣੀ ਗੰਡਾਸੀ ਨਾਲ ਕੁੱਟਮਾਰ ਕੀਤੀ। ਸਥਾਨਕ ਪੁਲਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ ਗੁਰਮੀਤ ਸਿੰਘ ਪੁੱਤਰ ਅਮਰਨਾਥ ਨਿਵਾਸੀ ਪਿੰਡ ਭੋਗੀਪੁਰ, ਥਾਣਾ ਨੂਰਪੁਰਬੇਦੀ ਹਾਲ ਨਿਵਾਸੀ ਪਿੰਡ ਫੂਲ ਖੁਰਦ, ਥਾਣਾ ਸਦਰ ਰੂਪਨਗਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 323, 341 ਅਤੇ 506 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਪਤੀ ਨੇ ਕੀਤੀ ਖ਼ੁਦਕੁਸ਼ੀ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY