ਹੁਸ਼ਿਆਰਪੁਰ, (ਘੁੰਮਣ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸਾਂਸਦ ਭਗਵੰਤ ਮਾਨ 16 ਮਈ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਰੋਡ ਸ਼ੋਅ ਕੱਢਣਗੇ। ਇਹ ਜਾਣਕਾਰੀ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਨੇ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ’ਚ ਰੋਡ ਸ਼ੋਅ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਦੁਪਹਿਰ 3 ਵਜੇ ਹੋਵੇਗੀ ਜੋ ਕਿ ਹੁਸ਼ਿਆਰਪੁਰ ਸ਼ਹਿਰ ਵਿਚੋਂ ਹੁੰਦਾ ਹੋਇਆ ਨਸਰਾਲਾ, ਸ਼ਾਮਚੁਰਾਸੀ, ਨੰਦਾਚੌਰ, ਬੁੱਲ੍ਹੋਵਾਲ, ਉਡ਼ਮੁਡ਼ ਤੋਂ ਹੁੰਦਾ ਹੋਇਆ ਬੇਗੋਵਾਲ ’ਚ ਜਾ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਰੋਡ ਸ਼ੋਅ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਵਿੰਦਰ ਪਾਬਲਾ, ਹਲਕਾ ਇੰਚਾਰਜ ਸੰਦੀਪ ਸੈਣੀ, ਸਿਟੀ ਪ੍ਰਧਾਨ ਅਜੇ ਵਰਮਾ, ਜਸਪਾਲ ਸੱਗੀ, ਜਸਪਾਲ ਚੇਚੀ, ਹਰਪ੍ਰੀਤ ਸਿੰਘ ਧਾਮੀ, ਬਲਜੀਤ ਸਿੰਘ ਢੱਡਾ, ਮਾਸਟਰ ਬਲਵੀਰ ਸਿੰਘ ਤੇ ਪ੍ਰਦੀਪ ਸੈਣੀ ਵੀ ਮੌਜੂਦ ਸਨ।
ਸਾਬਕਾ ਫੌਜੀ ਦਾ ਏ. ਟੀ. ਐੱਮ. ਬਦਲ ਕੇ ਕਢਵਾਏ 1 ਲੱਖ 47 ਹਜ਼ਾਰ
NEXT STORY