ਜਲੰਧਰ (ਮਹੇਸ਼)— ਪਿਤਾ ਵੱਲੋਂ ਮਾਰੇ ਗਏ ਆਪਣੇ ਦੋ ਮਾਸੂਮ ਬੱਚਿਆਂ ਰਾਕੇਸ਼ ਅਤੇ ਅਨਮੋਲ ਦਾ ਸ਼ਨੀਵਾਰ ਥਾਣਾ ਪਤਾਰਾ ਦੀ ਪੁਲਸ ਨੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਅਤੇ ਉਸ ਦੇ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ
ਥਾਣਾ ਪਤਾਰਾ ਦੀ ਪੁਲਸ ਨੇ ਮੁਲਜ਼ਮ ਪਿਤਾ ਰਣਜੀਤ ਖਿਲਾਫ ਥਾਣਾ ਪਤਾਰਾ ਵਿਚ ਸ਼ੁੱਕਰਵਾਰ ਰਾਤ ਨੂੰ ਕੇਸ ਦਰਜ ਕੀਤਾ ਸੀ ਜਦਕਿ ਇਸ ਤੋਂ ਪਹਿਲਾਂ ਪਤਾਰਾ ਪੁਲਸ ਕੇਸ ਦਰਜ ਕਰਨ ਤੋਂ ਬਚਣ ਲਈ ਇਹ ਕਹਿ ਰਹੀ ਸੀ ਕਿ ਮਾਮਲਾ ਥਾਣਾ ਰਾਮਾ ਮੰਡੀ ਦਾ ਹੈ ਅਤੇ ਕੇਸ ਵੀ ਉਥੇ ਹੀ ਦਰਜ ਹੋਵੇਗਾ। ਹੁਣ ਥਾਣਾ ਪਤਾਰਾ ਵਿਚ ਮੁਲਜ਼ਮ ਰਣਜੀਤ ਖਿਲਾਫ ਅਰਮਾਨ ਨਗਰ ਰਾਮਾ ਮੰਡੀ ਦਕੋਹਾ ਵਿਚ ਰਹਿੰਦੀ ਉਸ ਦੀ ਪਤਨੀ ਰੰਗੀਲੀ ਦੇ ਬਿਆਨਾਂ 'ਤੇ ਕੇਸ ਤਾਂ ਦਰਜ ਹੋ ਗਿਆ ਹੈ ਪਰ ਹਾਲੇ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਪਤਾਰਾ ਥਾਣੇ ਦੀ ਪੁਲਸ ਨਾਕਾਮ ਸਾਬਤ ਹੋਈ ਹੈ। ਦੱਸਣਯੋਗ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਤੱਲ੍ਹਣ ਪਿੰਡ ਦੇ ਛੱਪੜ ਤੋਂ ਬੱਚਿਆਂ ਦੀਆਂ ਲਾਸ਼ਾਂ 2 ਦਿਨ ਪਹਿਲਾਂ ਥਾਣਾ ਪਤਾਰਾ ਪੁਲਸ ਨੇ ਬਰਾਮਦ ਕੀਤੀਆਂ ਸਨ। ਮੁਲਜ਼ਮ ਦਾ ਨਾ ਫੜੇ ਜਾਣਾ ਪਤਾਰਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਾ ਹੀ ਨਤੀਜਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਕਿਰਤੀ ਕਿਸਾਨਾਂ ਨੇ 14 ਨੂੰ ਡੀ. ਸੀ ਦਫ਼ਤਰ ਅੱਗੇ ਧਰਨੇ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
NEXT STORY