ਹੁਸ਼ਿਆਰਪੁਰ (ਰਾਕੇਸ਼)— ਥਾਣਾ ਸਿਟੀ ਪੁਲਸ ਨੇ ਦਫਤਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ 4 ਦੋਸ਼ੀਆਂ ਅਤੇ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਪਿੰਡ ਅੱਜੋਵਾਲ ਵਾਸੀ ਸਮੀਰ ਸ਼ਰਮਾ ਪੁੱਤਰ ਗੁਪੇਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਕੂਲ ਜਾ ਰਿਹਾ ਸੀ ਤਾਂ ਦੋਸ਼ੀ ਜਸਕਰਨ ਅਤੇ ਚਰਨਜੀਤ ਨੇ ਆਪਣੀ ਐਕਟਿਵਾ ਮੇਰੇ 'ਚ ਮਾਰ ਦਿੱਤੀ ਅਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੈਂ ਆਪਣੇ ਸਕੂਲ ਚਲਾ ਗਿਆ। ਦੁਪਹਿਰ 2 ਵਜੇ ਸਕੂਲ ਤੋਂ ਛੁੱਟੀ ਬਾਅਦ ਉਹ ਆਪਣੇ ਚਾਚੇ ਅਨੂ ਭਾਰਦਵਾਜ ਕੋਲ ਕੋਤਵਾਲੀ ਬਾਜ਼ਾਰ 'ਚ ਸਥਿਤ ਫਾਇਨਾਂਸ ਦਫਤਰ 'ਚ ਚਲਾ ਗਿਆ।
ਕਰੀਬ ਸਾਢੇ 3 ਵਜੇ ਉਹ ਆਪਣੇ ਚਾਚੇ ਦੇ ਦਫਤਰ 'ਚ ਮੌਜੂਦ ਸੀ ਤਾਂ ਜਸਕਰਨ, ਚਰਨਜੀਤ ਸਿੰਘ, ਸ਼ਾਮ ਲਾਲ, ਅਭੀਜੀਤ ਤੇ 4 ਅਣਪਛਾਤੇ ਲੜਕੇ ਕਿਰਪਾਨਾਂ ਸਮੇਤ ਆ ਗਏ ਅਤੇ ਉਸ ਨਾਲ ਕੁੱਟਮਾਰ ਕੀਤੀ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਦੋਸ਼ੀਆਂ ਖਿਲਾਫ ਧਾਰਾ 323, 341, 451, 506, 148, 149 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਗਮ ਨਾਲ ਫਰਾਡ ਕਰਨ ਵਾਲੇ ਠੇਕੇਦਾਰ 'ਤੇ ਕਿਉਂ ਨਹੀਂ ਹੋ ਰਹੀ ਕਾਰਵਾਈ
NEXT STORY