ਜਲੰਧਰ(ਵਰੁਣ): ਪ੍ਰਮੁੱਖ ਸਮਾਜ-ਸੇਵਕ ਰੂਬਲ ਸੰਧੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿਚ ਨਵੇਂ ਸਾਲ ਦੇ ਜਸ਼ਨ ਦਾ ਬਾਈਕਾਟ ਕਰਨਗੇ। ਸੰਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣੀਆਂ ਕਰਦਿਆਂ ਉਨ੍ਹਾਂ ਨੂੰ ਠੰਡ ਵਿਚ ਸੜਕਾਂ ’ਤੇ ਮਰਨ ਲਈ ਮਜਬੂਰ ਕਰ ਰਹੀ ਹੈ ਪਰ ਕਿਸਾਨਾਂ ਨੇ ਵੀ ਦਿ੍ਰੜ੍ਹ ਇਰਾਦਾ ਕੀਤਾ ਹੋਇਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਟਸ ਤੋਂ ਮਸ ਨਹੀਂ ਹੋਣਗੇ।
ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਅੰਕੁਰ ਸ਼ਰਮਾ, ਪਿੰਡੂ ਸ਼ੇਰਗਿੱਲ, ਸਾਹਿਲ ਸ਼ਰਮਾ, ਕਪਿਲ, ਮਨਪ੍ਰੀਤ ਸਿੰਘ, ਪਾਰਸ, ਸਾਹਿਬ ਆਦਿ ਮੌਜੂਦ ਸਨ।
2021 ਨੰਬਰ ਬਣੇਗਾ ਬਦਲਾਅ ਦਾ ਸਾਲ, ਬੁੱਧ ਕਾਰਨ ਸ਼ੇਅਰ ਬਾਜ਼ਾਰ ’ਚ ਆਵੇਗਾ ਭਾਰੀ ਉਤਰਾਅ-ਚੜ੍ਹਾਅ
NEXT STORY