ਜਲੰਧਰ (ਜ. ਬ.) : ਪਿੰਡ ਨੂਰਪੁਰ ’ਚ ਕੁਝ ਦਿਨ ਪਹਿਲਾਂ ਗੁਰੂ ਰਵਿਦਾਸ ਮੰਦਿਰ ਵਿਚ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪ੍ਰਭਾਤਫੇਰੀ ਦੌਰਾਨ ਵਿਵਾਦ ਹੋ ਗਿਆ ਸੀ। ਪ੍ਰਭਾਤਫੇਰੀ ਵਿਚ ਹੋਏ ਵਿਵਾਦ ਦੀ ਸ਼ਿਕਾਇਤ ਦਾ ਨਿਪਟਾਰਾ ਨਾ ਹੋਣ ਦੇ ਰੋਸ ਵਜੋਂ ਬਸਪਾ ਦੇ ਸਰਕਲ ਆਗੂਆਂ ਤੇ ਨੂਰਪਰ ਨਿਵਾਸੀਆਂ ਨੇ ਥਾਣਾ ਮਕਸੂਦਾਂ ਸਾਹਮਣੇ 3 ਘੰਟੇ ਤਕ ਧਰਨਾ-ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਪ੍ਰਸ਼ਾਸਨ ’ਤੇ ਸਿਆਸੀ ਦਬਾਅ ਕਾਰਨ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਪੁਲਸ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਅਤੇ 2 ਥਾਣਿਆਂ ਦੇ ਐੱਸ . ਐੱਚ. ਓਜ਼. ਧਰਨਾਕਾਰੀਆਂ ਨੂੰ ਸਮਝਾਉਣ ਲੱਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਨੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਦ ਵੰਡਣ ਤੋਂ ਮਨ੍ਹਾ ਕਰਨ ਸਬੰਧੀ ਸ਼ਿਕਾਇਤ ਦਾ ਸਮਝੌਤਾ ਹੋਣ ਦੇ ਬਾਵਜੂਦ ਪ੍ਰਭਾਤਫੇਰੀ ਵਿਚ ਇਕ ਔਰਤ ਵੱਲੋਂ ਵਿਵਾਦ ਕਰਨ ਅਤੇ ਪੁਲਸ ਨੂੰ ਝੂਠੀ ਸ਼ਿਕਾਇਤ ਕਰਨ ਕਾਰਨ ਪੁਲਸ ਉਨ੍ਹਾਂ ਨੂੰ ਵਾਰ-ਵਾਰ ਪ੍ਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਜਿਹੜੀ ਪਾਰਟੀ ਦੇਸ਼ ਨੂੰ ਪਿਆਰ ਕਰਦੀ ਹੈ, ਉਹੀ ਜਿੱਤੇਗੀ 2024 ਦੀਆਂ ਚੋਣਾਂ : ਅਸ਼ਵਨੀ ਸ਼ਰਮਾ
ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਡੀ. ਐੱਸ. ਪੀ. (ਡੀ) ਜਸਕੰਵਰ ਸਿੰਘ ਚਹਿਲ, ਐੱਸ. ਐੱਚ. ਓ. ਕਰਤਾਰਪੁਰ ਰਮਨਦੀਪ ਅਤੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਦੇ ਨਾਲ ਬਲਵਿੰਦਰ ਕੁਮਾਰ ਅਤੇ ਵਰਕਰਾਂ ਵਿਚਾਰ ਮੀਟਿੰਗ ਹੋਈ, ਜਿਸ ਵਿਚ ਇਹ ਸਮਝੌਤਾ ਹੋਇਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਬਸਪਾ ਵਰਕਰਾਂ ਅਤੇ ਪਿੰਡ ਨਿਵਾਸੀਆਂ ਦੀ ਮੀਟਿੰਗ ਕਰਵਾ ਕੇ ਇਸ ਮਾਮਲੇ ਨੂੰ ਹੱਲ ਕਰਵਾਵਾਂਗੇ। ਇਸ ਗੱਲ ਨੂੰ ਲੈ ਕੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਕਿਹਾ ਕਿ ਧਰਨਾਕਾਰੀਆਂ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ ਅਤੇ ਉਹ ਪਹਿਲ ਦੇ ਆਧਾਰ ’ਤੇ ਕੰਮ ਕਰ ਰਹੇ ਹਨ। ਪੁਲਸ ’ਤੇ ਕੋਈ ਵੀ ਸਿਆਸੀ ਦਬਾਅ ਨਹੀਂ ਹੈ।
ਇਹ ਵੀ ਪੜ੍ਹੋ : ‘ਆਪ’ ਦਾ ਵੱਡਾ ਬਿਆਨ, ਕਿਹਾ ਬਿਕਰਮ ਮਜੀਠੀਆ ਬਣ ਚੁਕਿਆ ਹੈ ‘‘ਬਿਕਰਮ ਮੈਂ ਝੂਠਿਆ’’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੋਲਾ-ਮਹੱਲਾ ਦੀਆਂ ਤਿਆਰੀਆਂ ਜ਼ੋਰਾਂ 'ਤੇ, SDM ਨੇ ਪ੍ਰਬੰਧਾਂ ਦੀ ਕੀਤੀ ਸਮੀਖਿਆ
NEXT STORY