ਜਲੰਧਰ, (ਪੁਨੀਤ)- ਲਤੀਫਪੁਰਾ ਦੇ ਕਬਜ਼ਿਆਂ ਨੂੰ ਲੈ ਕੇ ਸੀ. ਐੱਮ. ਆਫਿਸ ਨੇ ਰਿਪੋਰਟ ਤਲਬ ਕੀਤੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਇੰਪਰੂਵਮੈਂਟ ਟਰੱਸਟ ਤੋਂ ਲਿਖਤੀ ਜਾਣਕਾਰੀ ਮੰਗੀ ਹੈ। ਮਾਡਲ ਟਾਊਨ ਨਾਲ ਲੱਗਦੇ ਲਤੀਫਪੁਰਾ ਵਿਚ 2 ਨਵੰਬਰ ਨੂੰ ਟਰੱਸਟ ਦੀ ਟੀਮ ਜਦੋਂ ਨੋਟਿਸ ਦੇਣ ਪਹੁੰਚੀ ਤਾਂ ਲੋਕਾਂ ਨੇ ਜੰਮ ਕੇ ਇਸ ਦਾ ਵਿਰੋਧ ਕੀਤਾ ਸੀ। ਕਬਜ਼ਿਆਂ ਦੇ ਵਿਰੋਧ ਵਿਚ ਕਾਂਗਰਸੀ ਕੌਂਸਲਰ ਵੱਲੋਂ ਆਪਣੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਧਰਨਾ ਦਿੰਦਿਅਾਂ ਕਬਜ਼ੇ ਹਟਾਉਣ ਦਾ ਵਿਰੋਧ ਕੀਤਾ।
ਲੋਕਾਂ ਦੇ ਨੋਟਿਸ ਲੈਣ ਤੋਂ ਬਾਅਦ ਟਰੱਸਟ ਨੇ ਪਬਲਿਕ ਨੋਟਿਸ ਕੱਢਿਆ। ਇਸ ਤੋਂ ਬਾਅਦ ਟਰੱਸਟ ਵੱਲੋਂ ਕਬਜ਼ਿਆਂ ਨੂੰ ਲੈ ਕੇ ਕਾਰਵਾਈ ਕਰਨ ਦੀ ਤਿਆਰੀ ਪੂਰੀ ਕਰ ਲਈ ਗਈ ਪਰ ਇਸ ਦੌਰਾਨ ਟਰੱਸਟ ਦੇ ਚੇਅਰਮੈਨ ਨੂੰ ਦੂਜੇ ਸੂਬੇ ਵਿਚ ਚੋਣ ਡਿਊਟੀ 'ਤੇ ਭੇਜ ਦਿੱਤਾ ਗਿਆ। ਇਸ ਕਾਰਨ ਕਾਰਵਾਈ ਦੌਰਾਨ ਵਿਚ ਰੁਕਣਾ ਪਿਆ। ਟਰੱਸਟ ਵੱਲੋਂ ਲਤੀਫਪੁਰਾ ਦੇ ਕਬਜ਼ੇ ਹਟਾਉਣ ਲਈ ਕਾਰਵਾਈ ਕਰਨ ਲਈ ਚੇਅਰਮੈਨ ਨਿਯੁਕਤ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ। ਇਸ ਲਈ ਕਈ ਵਾਰ ਸਰਕਾਰ ਨੂੰ ਰਿਮਾਈਂਡਰ ਵੀ ਦਿੱਤਾ ਗਿਆ। ਇਸ ਪੂਰੀ ਘਟਨਾ ਲੜੀ ਕਾਰਨ ਮਾਮਲਾ ਸੀ. ਐੱਮ. ਦਫ਼ਤਰ ਪਹੁੰਚ ਗਿਆ। ਉਥੇ ਕਾਂਗਰਸੀ ਕੌਂਸਲਰਾਂ ਵੱਲੋਂ ਸਰਕਾਰ ਤੱਕ ਅਪ੍ਰੋਚ ਕਰ ਕੇ ਕਬਜ਼ੇ ਹਟਾਉਣ ਦੀ ਕਾਰਵਾਈ 'ਤੇ ਆਪਣਾ ਇਤਰਾਜ਼ ਜਤਾਇਆ ਗਿਆ। ਇਸ ਸਾਰੀ ਘਟਨਾ ਕਾਰਨ ਸਰਕਾਰ ਵੱਲੋਂ ਜ਼ਿਲਾ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਟਰੱਸਟ ਨੇ ਡਿਪਟੀ ਡਾਇਰੈਕਟ ਬਰਜਿੰਦਰ ਸਿੰਘ ਨੂੰ ਟਰੱਸਟ ਦਾ ਵਾਧੂ ਚਾਰਜ ਦੇ ਕੇ ਚੇਅਰਮੈਨ ਨਿਯੁਕਤ ਕੀਤਾ ਹੈ, ਜਦਕਿ ਚੋਣ ਡਿਊਟੀ 'ਤੇ ਗਏ ਚੇਅਰਮੈਨ ਦਿਪਰਵ ਲਾਕੜਾ 11 ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਵਾਪਸ ਆ ਰਹੇ ਹਨ। ਪਿਛਲੇ ਦਿਨੀਂ ਜਲੰਧਰ ਪਹੁੰਚੇ ਲਾਕੜਾ ਨੇ ਕਿਹਾ ਸੀ ਕਿ 12 ਦਸੰਬਰ ਤੋਂ ਬਾਅਦ ਕਿਸੇ ਵੀ ਸਮੇਂ ਕਾਰਵਾਈ ਕੀਤੀ ਜਾ ਸਕਦੀ ਹੈ, ਹੁਣ ਦੇਖਣਾ ਹੋਵੇਗਾ ਕਿ 12 ਤੋਂ ਬਾਅਦ ਉਹ ਕੀ ਕਾਰਵਾਈ ਕਰਦੇ ਹਨ ਕਿਉਂਕਿ ਲੋਕਾਂ ਦਾ ਸਾਫ ਕਹਿਣਾ ਹੈ ਕਿ ਉਹ ਕਿਸੇ ਵੀ ਸੂਰਤ ਵਿਚ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਜਾਣਗੇ। ਉਥੇ ਕਾਂਗਰਸੀ ਕੌਂਸਲਰ ਵੀ ਟਰੱਸਟ ਖਿਲਾਫ ਡਟੀ ਹੋਈ ਹੈ।
ਟਰੱਸਟ ਕਰਮਚਾਰੀਆਂ ’ਤੇ ਵੱਧ ਰਿਹੈ ਕੰਮ ਦਾ ਦਬਾਅ
ਟਰੱਸਟ ਕਰਮਚਾਰੀਆਂ 'ਤੇ ਕੰਮ ਦਾ ਦਬਾਅ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਟਰੱਸਟ ਦਫ਼ਤਰ ਵਿਚ ਛੁੱਟੀ ਹੋਣ ਦੇ ਬਾਵਜੂਦ ਕਰਮਚਾਰੀ ਦੇਰ ਸ਼ਾਮ ਤੱਕ ਕੰਮ ਕਰਦੇ ਨਜ਼ਰ ਆਏ। ਕਰਮਚਾਰੀ 10 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਰਿਪੋਰਟ ਫਾਈਨਲ ਕਰਦੇ ਰਹੇ। ਪਿਛਲੀ ਵਾਰ 6-10 ਨੂੰ ਮੀਟਿੰਗ ਹੋਈ ਸੀ, ਜਿਸ ਵਿਚ ਟਰੱਸਟ ਪੂਰੀ ਤਰ੍ਹਾਂ ਆਪਣਾ ਪੱਖ ਨਹੀਂ ਰੱਖ ਸਕਿਆ ਕਿਉਂਕਿ ਟਰੱਸਟ ਦੀ ਈ. ਓ. ਦਫਤਰੀ ਕੰਮਕਾਜ ਕਾਰਨ ਦਿੱਲੀ ਵਿਚ ਬਿਜ਼ੀ ਸੀ। ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਹਿੱਸਾ ਲੈਣ ਲਈ ਟਰੱਸਟ ਈ. ਓ. ਸੁਰਿੰਦਰ ਕੁਮਾਰੀ ਖੁਦ ਜਾ ਰਹੀ ਹੈ। ਟਰੱਸਟ ਵੱਲੋਂ ਆਪਣੀਆਂ ਯੋਜਨਾਵਾਂ ਦੀ ਪ੍ਰਵਾਨਗੀ ਲੈਣ ਦੇ ਮੁੱਦੇ ਨੂੰ ਮੀਟਿੰਗ ਵਿਚ ਮੁੱਖ ਤੌਰ 'ਤੇ ਉਠਾਇਆ ਜਾਵੇਗਾ।
ਕਿਡਨੀ ਦਾ ਇਲਾਜ ਕਰਵਾਉਣ ਦਿੱਲੀ ਤੋਂ ਆਇਆ ਨਾਈਜੀਰੀਅਨ ਹੈਰੋਇਨ ਸਮੇਤ ਕਾਬੂ
NEXT STORY