ਟਾਂਡਾ ਉਡ਼ਮੁਡ਼, (ਪੰਡਿਤ)- ਗੰਨੇ ਦੇ ਬਕਾਏ ਦੀ ਅਦਾਇਗੀ ਲਈ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨਾਲ ਜੁਡ਼ੇ ਕਿਸਾਨਾਂ ਨੇ ਅੱਜ ਟਾਂਡਾ ਵਿਚ ਸਰਕਾਰ ਖਿਲਾਫ਼ ਰੋਸ ਮਾਰਚ ਕਰ ਕੇ ਸਰਕਾਰੀ ਹਸਪਤਾਲ ਚੌਕ ’ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪੁਤਲਾ ਫੂਕਿਆ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨਾਂ ਨੇ ਭਾਗ ਲਿਆ। ਰੋਸ ਮਾਰਚ ਤੋਂ ਪਹਿਲਾਂ ਜਥੇਬੰਦੀ ਅਤੇ ਜਥੇਬੰਦੀ ਨਾਲ ਜੁਡ਼ੇ ਕਿਸਾਨਾਂ ਨੇ ਸਰਕਾਰੀ ਕਾਲਜ ਟਾਂਡਾ ਦੀ ਗਰਾਊਂਡ ਵਿਚ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ। ਸਰਕਾਰੀ ਕਾਲਜ ਤੋਂ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕਰਦੇ ਹੋਏ ਕਿਸਾਨਾਂ ਨੇ ਸਰਕਾਰੀ ਹਸਪਤਾਲ ਚੌਕ ਵਿਚ ਆ ਕੇ ਕੁਝ ਸਮੇਂ ਲਈ ਰੋਡ ਜਾਮ ਕਰਦੇ ਹੋਏ ਕੈਪਟਨ ਅਤੇ ਮੋਦੀ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ।
ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮੁਕੇਰੀਆਂ ਮਿੱਲ ਦੇ ਕਿਸਾਨਾਂ ਦੇ ਖਾਤਿਆਂ ਵਿਚ ਗੰਨੇ ਦੀ ਤਕਰੀਬਨ ਸਾਰੀ ਰਾਸ਼ੀ ਪਾ ਦਿੱਤੀ ਹੈ ਪਰ ਨਾਲ ਲੱਗਦੀ ਉਨ੍ਹਾਂ ਦੇ ਇਲਾਕੇ ਦੀ ਦਸੂਹਾ ਮਿੱਲ ਅਤੇ ਹੋਰ ਪ੍ਰਾਈਵੇਟ ਮਿੱਲਾਂ ਨਾਲ ਜੁਡ਼ੇ ਕਿਸਾਨਾਂ ਦੇ ਖਾਤਿਆਂ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੇ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਕ ਰੁਪਿਆ ਵੀ ਨਹੀਂ ਪਾਇਆ ਹੈ, ਜਿਸ ਕਰ ਕੇ ਕਿਸਾਨਾਂ ਵਿਚ ਸਰਕਾਰ ਵਿਰੁੱਧ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਸੇ ਮੁੱਦੇ ਸਬੰਧੀ 26 ਅਗਸਤ ਨੂੰ ਜਥੇਬੰਦੀ ਨਾਲ ਜੁਡ਼ੇ ਕਿਸਾਨ ਡੀ. ਸੀ. ਦਫਤਰ ਹੁਸ਼ਿਆਰਪੁਰ ਸਾਹਮਣੇ ਧਰਨਾ ਦੇਣਗੇ ਅਤੇ ਡੀ. ਸੀ. ਨੂੰ ਮੰਗ-ਪੱਤਰ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਸਰਕਾਰ ਕਿਸਾਨਾਂ ਦੇ ਖਾਤਿਆਂ ਵਿਚ ਰਾਸ਼ੀ ਨਹੀਂ ਪਾਉਂਦੀ ਤਾਂ ਜਥੇਬੰਦੀ ਅਤੇ ਕਿਸਾਨ ਵੱਡਾ ਸੰਘਰਸ਼ ਸ਼ੁਰੂ ਕਰਨਗੇ।
ਇਸ ਮੌਕੇ ਜੁਝਾਰ ਸਿੰਘ, ਪ੍ਰੀਤ ਮੋਹਨ ਸਿੰਘ ਹੈਪੀ, ਜਰਨੈਲ ਸਿੰਘ ਕੁਰਾਲਾ, ਰਣਜੀਤ ਸਿੰਘ ਬਾਜਵਾ, ਬਲਬੀਰ ਸਿੰਘ ਸੋਹੀਆਂ, ਨੰਬਰਦਾਰ ਬਾਵਾ, ਗੋਲਾ ਮੋਹਕਮਗਡ਼੍ਹ, ਮੰਟਾ ਕੁਰਾਲਾ, ਸਤਪਾਲ ਸਿੰਘ ਮਿਰਜ਼ਾਪੁਰ, ਜਿੰਦੀ ਦਸੂਹਾ, ਜਸਵੀਰ ਸਿੰਘ, ਮਲਕੀਤ ਸਿੰਘ ਮੋਦੀ, ਬਾਜ਼ ਸਿੰਘ, ਮਨਦੀਪ ਸਿੰਘ ਸ਼ਾਹਪੁਰ, ਅਮਰਜੀਤ ਸਿੰਘ ਸੰਧੂ, ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ, ਉਪਿੰਦਰ ਸਿੰਘ, ਬੱਬੂ ਕੁਰਾਲਾ, ਕੁਲਵੀਰ ਸਿੰਘ ਜੌਡ਼ਾ, ਪੰਮਾ ਤਲਵੰਡੀ, ਕਰਮਜੀਤ ਜਾਜਾ, ਪਰਮਿੰਦਰ ਸਿੰਘ ਰਸੂਲਪੁਰ, ਸੋਨੀ ਖਿਆਲਾ, ਜੈਰੀ ਬਾਬਾ, ਬਾਬਾ ਲਖਵਿੰਦਰ ਸਿੰਘ, ਕਲਾ ਬੈਂਚਾਂ, ਰਮਨ ਬੱਸੀ, ਹੈਪੀ ਕੰਧਾਲਾ, ਬੱਬੂ ਚੱਤੋਵਾਲ ਆਦਿ ਕਿਸਾਨ ਮੌਜੂਦ ਸਨ।
ਹਥਿਆਰਬੰਦਾਂ ਵੱਲੋਂ ਵਿਜੈ ਮਾਲ ਦੇ ਗੇਟ ਅਤੇ ਕੰਧਾਂ ਦੀ ਭੰਨ-ਤੋਡ਼, ਕੀਤਾ ਭਾਰੀ ਹੰਗਾਮਾ
NEXT STORY