ਜਲੰਧਰ, (ਬੈਂਸ)- ਸਵੇਰੇ ਕਰੀਬ 9 ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਚੌਕ ਕਿਸ਼ਨਗੜ੍ਹ ’ਚ ਧੁੰਦ ਕਾਰਨ ਸਵਿਫਟ ਡਿਜ਼ਾਇਰ ਕਾਰ ਤੇ ਡੀ. ਸੀ. ਐੱਮ. ਟਰੱਕ ਦੀ ਟੱਕਰ ਹੋ ਗਈ, ਜਿਸ ਵਿਚ ਸਵਾਰ ਵਾਲ-ਵਾਲ ਬਚ ਗਏ ਪਰ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਅਾਂ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਸੰਘਾ ਨਿਵਾਸੀ ਜੰਡੂਸਿੰਘਾ ਆਪਣੇ ਪਰਿਵਾਰ ਸਮੇਤ ਡੇਅਰੀਵਾਲ ਟਾਂਡਾ ਉੜਮੁੜ ਨੂੰ ਜਾ ਰਿਹਾ ਸੀ। ਜਦ ਉਹ ਕਿਸ਼ਨਗੜ੍ਹ ਚੌਕ ਪਹੁੰਚਿਆ ਤਾਂ ਉਸ ਨੇ ਕਾਰ ਦੀ ਬਰੇਕ ਲਗਾ ਦਿੱਤੀ। ਇਸੇ ਦੌਰਾਨ ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਿਹਾ ਇਕ ਤੇਜ਼ ਰਫਤਾਰ ਡੀ. ਸੀ. ਐੱਮ. ਟਰੱਕ ਜ਼ਬਰਦਸਤ ਤਰੀਕੇ ਨਾਲ ਕਾਰ ਵਿਚ ਆ ਵੱਜਾ। ਡੀ. ਸੀ. ਐੱਮ. ਟਰੱਕ ’ਚ ਸਬਜ਼ੀ ਲੱਦੀ ਹੋਈ ਸੀ ਤੇ ਕਾਰ ਵਿਚ ਪੰਜ ਸਵਾਰੀਆਂ ਸਨ। ਸੂਚਨਾ ਮਿਲਣ ’ਤੇ ਅਲਾਵਲਪੁਰ ਪੁਲਸ ਵਲੋਂ ਘਟਨਾ ਸਥਾਨ ਤੋਂ ਨੁਕਸਾਨੀਆਂ ਗੱਡੀਆਂ ਨੂੰ ਸਾਈਡ ’ਤੇ ਕਰਵਾ ਕੇ ਟ੍ਰੈਫਿਕ ਸੁਚਾਰੂ ਢੰਗ ਨਾਲ ਚਾਲੂ ਕਰਵਾਉਂਦਿਆਂ ਲੋੜੀਂਦੀ ਕਾਰਵਾਈ ਕੀਤੀ ਗਈ।
ਪਵਿੱਤਰ ਨਗਰੀ ’ਚ ਮੋਟਰਸਾਈਕਲ ਚੋਰਾਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ
NEXT STORY