ਗੜ੍ਹਦੀਵਾਲਾ (ਜਤਿੰਦਰ)— ਕਾਰ ਸਵਾਰ ਲੁਟੇਰਿਆਂ ਵੱਲੋਂ ਗੜ੍ਹਦੀਵਾਲਾ ਇਲਾਕੇ 'ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਵਾਹਨ ਸਵਾਰ ਪਤੀ-ਪਤਨੀ ਕੋਲੋਂ 35,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਅਕੁਲ ਕੁਮਾਰ ਪੁੱਤਰ ਰਾਮ ਬਹਾਦਰ ਵਾਸੀ ਵਾਰਡ ਨੰਬਰ-2 ਗੜ੍ਹਦੀਵਾਲਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਕੂਟਰੀ ਉਪਰ ਆਪਣੇ ਸਹੁਰਿਆਂ ਦੇ ਪਿੰਡ ਟੁੰਡ ਤੋਂ ਗੜ੍ਹਦੀਵਾਲਾ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਬਲਾਲਾ ਦੀ ਚੋਈ ਕੋਲ ਪਹੁੰਚੇ ਤਾਂ ਪਿੱਛਿਓਂ ਆ ਰਹੀ ਇਕ ਬਿਨ੍ਹਾਂ ਨੰਬਰੀ ਕਾਰ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਏ। ਇਸ ਦੌਰਾਨ ਕਾਰ 'ਚੋਂ 3 ਅਣਪਛਾਤੇ ਵਿਅਕਤੀ ਉਤਰੇ, ਜਿਨਾਂ ਨੇ ਉਸ ਦੀ ਪਤਨੀ ਹਰਮੀਨ ਕੌਰ ਦੀ ਧੌਣ 'ਤੇ ਕਿਰਪਾਨ ਰੱਖ ਦਿੱਤੀ ਅਤੇ ਇਕ ਨੌਜਵਾਨ ਉਸ ਦੀ ਪਤਨੀ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਉਸ ਦੀ ਪਤਨੀ ਦੇ ਪਰਸ 'ਚ 35,000 ਰੁਪਏ, ਬੱਚਿਆਂ ਦੇ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ।
ਗੜ੍ਹਦੀਵਾਲਾ ਪੁਲਸ ਵੱਲੋਂ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅਕੁਲ ਕੁਮਾਰ ਨੇ ਦੱਸਿਆ ਕਿ ਉਸ ਨੇ ਪਿੰਡ ਟੁੰਡ 'ਚ ਕਮੇਟੀਆਂ ਪਾਈਆਂ ਹੋਈਆਂ ਸਨ ਅਤੇ ਉਹ ਕਮੇਟੀ ਦੇ ਪੈਸੇ ਲੈ ਕੇ ਆਪਣੇ ਘਰ ਪਰਤ ਰਹੇ ਸਨ ਪਰ ਰਸਤੇ 'ਚ ਹੀ ਲੁਟੇਰੇ ਉਕਤ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਉਸ ਨੇ ਆਪਣੀ ਜੇਬ 'ਚ ਵੀ ਕਮੇਟੀ ਦੀ ਪੇਮੈਂਟ ਪਾਈ ਹੋਈ ਸੀ, ਜੋ ਬਚ ਗਏ।
ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ
NEXT STORY