ਜਲੰਧਰ (ਮਹੇਸ਼)— ਲੰਮਾ ਪਿੰਡ 'ਚ 2 ਨੌਜਵਾਨ ਇਕ ਵਿਅਕਤੀ ਦੇ ਪੇਟ ਅਤੇ ਹੱਥ 'ਤੇ ਚਾਕੂ ਨਾਲ ਵਾਰ ਕਰਦੇ ਹੋਏ 32 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਸੁਰਿੰਦਰ ਪਾਲ ਸਿੰਘ ਰਿੰਕੂ ਪੁੱਤਰ ਮੋਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ਤੋਂ ਪਰਿਵਾਰ 'ਚ ਕਿਸੇ ਦੀ ਬੀਮਾਰੀ ਦਾ ਦੱਸ ਕੇ 10 ਹਜ਼ਾਰ ਰੁਪਏ ਉਧਾਰ ਲਏ ਸਨ ਅਤੇ ਕਿਹਾ ਸੀ ਕਿ ਉਹ ਪੈਸੇ ਕਿਸ਼ਤਾਂ 'ਚ ਦੇ ਦੇਵੇਗਾ।
ਰਿੰਕੂ ਮੁਤਾਬਕ ਬੀਤੀ ਰਾਤ ਸਾਢੇ 8 ਵਜੇ ਕਰੀਬ ਉਹ ਨੌਜਵਾਨ ਆਪਣੇ ਕਿਸੇ ਹੋਰ ਰਿਸ਼ਤੇਦਾਰ ਨੂੰ ਨਾਲ ਲੈ ਕੇ ਉਸ ਦੇ ਘਰ ਆਇਆ ਅਤੇ 1400 ਰੁਪਏ ਉਸ ਨੂੰ ਕਿਸ਼ਤ ਦਿੱਤੇ। ਇਸੇ ਦੌਰਾਨ ਉਨ੍ਹਾਂ ਨੇ ਉਸ ਦੇ ਹੱਥ 'ਚ ਰੱਖੇ ਹੋਰ ਪੈਸੇ ਦੇਖ ਲਏ, ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਲਾਲਚ ਆ ਗਿਆ ਅਤੇ ਇਕ ਵਿਅਕਤੀ ਕੋਲੋਂ ਨਾਲ ਲਿਆਂਦਾ ਗਿਆ ਚਾਕੂ ਕੱਢ ਕੇ ਉਸ ਦੇ ਹੱਥ ਅਤੇ ਪੇਟ 'ਤੇ ਵਾਰ ਕਰ ਦਿੱਤੇ। ਹਮਲਾ ਹੋਣ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ ਅਤੇ ਦੋਵੇਂ ਉਸ ਦੇ ਕੋਲੋਂ ਕਰੀਬ 32 ਹਜ਼ਾਰ ਪੈਸੇ ਖੋਹ ਕੇ ਫਰਾਰ ਹੋ ਗਏ। ਉਸ ਦੇ ਰੌਲਾ ਪਾਉਣ 'ਕੇ ਪਰਿਵਾਰ ਦੇ ਲੋਕ ਅਤੇ ਹੋਰ ਖੇਤਰ ਵਾਸੀ ਇਕੱਠੇ ਹੋਏ ਜੋਕਿ ਹਸਪਤਾਲ ਲੈ ਗਏ। ਉਸ ਨੇ ਮੌਕੇ 'ਤੇ ਆਈ ਥਾਣਾ ਨੰਬਰ ਰਾਮਾਮੰਡੀ ਦੀ ਪੁਲਸ ਨੂੰ ਬਿਆਨ ਦੇ ਦਿੱਤੇ ਹਨ ਅਤੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ ਦੀ ਫੁਟੇਜ਼ ਵੀ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਕੈਪਟਨ ਵਲੋਂ ਜਲੰਧਰ ਦੇ ਕਿਸਾਨਾਂ ਦਾ 204 ਕਰੋੜ ਦਾ ਕਰਜ਼ਾ ਮੁਆਫ
NEXT STORY