ਹੁਸ਼ਿਆਰਪੁਰ/ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਚੋਰਾਂ ਨੇ ਟਾਂਡਾ ਨਜ਼ਦੀਕੀ ਪਿੰਡ ਨੱਥੂਪੁਰ ਵਿਖੇ ਸੈਂਟਰਲ ਕੋਆਪਰੇਟਿਵ ਬੈਂਕ ਦੀ ਬਰਾਂਚ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰ ਬੈਂਕ ਦੀ ਗਰਿੱਲ ਅਤੇ ਦਰਵਾਜ਼ਾ ਤੋੜ ਕੇ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੀਤੀ ਰਾਤ ਹੋਈ ਇਸ ਵਾਰਦਾਤ 'ਚ ਕਿੰਨਾ ਨੁਕਸਾਨ ਹੋਇਆ ਹੈ, ਇਹ ਬੈਂਕ ਦੇ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ਜ਼ਿਕਰਯੋਗ ਹੈ ਕਿ ਖਸਤਾ ਹਾਲਤ ਇਸ ਬੈਂਕ ਦੀ ਇਮਾਰਤ 'ਚ ਪਿਛਲੇ ਵਰ੍ਹੇ ਵੀ ਚੋਰਾਂ ਵੱਲੋਂ ਸੰਨ੍ਹ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੇਕਮੈ ਕੰਪਨੀ ਜਾਅਲੀ ਮਾਲ ਬਰਾਮਦ, 4 ਖਿਲਾਫ਼ ਕੇਸ ਦਰਜ
NEXT STORY