ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਤੋਂ ਹਰ ਸਾਲ ਵਾਂਗ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਬੇਗਮਪੁਰਾ ਜਾਣ ਵਾਲੀ ਸਪੈਸ਼ਲ ਟਰੇਨ 16 ਫਰਵਰੀ ਨੂੰ ਰਵਾਨਾ ਹੋਵੇਗੀ। ਸਪੈਸ਼ਲ ਟਰੇਨ 'ਚ ਕਰੀਬ 1500 ਸ਼ਰਧਾਲੂ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ 'ਚ ਬੇਗਮਪੁਰਾ ਜਾਣਗੇ। ਜ਼ਿਕਰਯੋਗ ਹੈ ਕਿ ਇਸ ਸਪੈਸ਼ਲ ਟਰੇਨ ਨੂੰ ਰਵਾਨਾ ਕਰਨ ਲਈ ਸੈਂਕੜਿਆਂ ਦੀ ਗਿਣਤੀ 'ਚ ਸ਼ਰਧਾਲੂ ਸਿਟੀ ਰੇਲਵੇ ਸਟੇਸ਼ਨ ਪਹੁੰਚ ਰਹੇ ਹਨ।
ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਨੇ ਇਸ ਸਬੰਧੀ ਸਥਾਨਕ ਅਧਿਕਾਰੀਆਂ ਨੂੰ ਸੁਰੱਖਿਆ ਅਤੇ ਸਹੂਲਤ ਦੇ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਲੈਕਟ੍ਰੀਕਲ ਵਿਭਾਗ ਨੂੰ ਸਟੇਸ਼ਨ 'ਤੇ ਸਪੈਸ਼ਲ ਟਰੇਨ 'ਚ ਲਾਈਟ ਦੀ ਸੁਚਾਰੂ ਵਿਵਸਥਾ, ਚੀਫ ਹੈਲਥ ਇੰਸਪੈਕਟਰ ਨੂੰ ਪਲੇਟਫਾਰਮਾਂ, ਵਾਟਰ ਬੂਥਾਂ ਤੇ ਸਰਕੁਲੇਟਿੰਗ ਏਰੀਏ ਦੀ ਸਫਾਈ ਦਾ ਪ੍ਰਬੰਧ ਕਰਨ, ਇੰਜੀਨੀਅਰਿੰਗ ਵਿਭਾਗ ਨੂੰ ਪਾਣੀ ਦੀ ਸਪਲਾਈ ਅਤੇ ਹੋਰ ਮੇਨਟੀਨੈਂਸ ਕਰਨ ਲਈ, ਸਪੈਸ਼ਲ ਟਰੇਨ ਨੂੰ ਪਲੇਟਫਾਰਮ 'ਤੇ ਪਲੇਸ ਕਰਨ ਸਮੇਂ ਲੋਕੋ ਇੰਸਪੈਕਟਰਾਂ ਦੀ ਤਾਇਨਾਤੀ ਕਰਨ, ਪੁੱਛਗਿੱਛ ਕੇਂਦਰ 'ਤੇ ਯਾਤਰੀਆਂ ਨੂੰ ਜਾਣਕਾਰੀ ਦੇਣ ਲਈ ਸਟਾਫ ਮੁਹੱਈਆ ਕਰਵਾਉਣ ਤੋਂ ਇਲਾਵਾ ਜੀ. ਆਰ. ਪੀ. ਤੇ ਆਰ. ਪੀ. ਐੈੱਫ. ਨੂੰ ਸੁਰੱਖਿਆ ਅਤੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਜ਼ਿਕਰਯੋਗ ਹੈ ਕਿ ਡੇਰਾ ਸੰਤ ਸਰਵਨ ਦਾਸ ਸੱਚਖੰਡ ਬੱਲਾਂ ਵਾਲਿਆਂ ਵੱਲੋਂ 3 ਮਹੀਨੇ ਪਹਿਲਾਂ 12 ਲੱਖ ਰੁਪਏ ਐਡਵਾਂਸ ਦੇ ਕੇ ਇਸ ਟਰੇਨ ਨੂੰ ਬੁੱਕ ਕਰਵਾਇਆ ਗਿਆ ਸੀ। ਇਸ ਸਪੈਸ਼ਲ ਟਰੇਨ 'ਚ 22 ਜਨਰਲ ਕੋਚ ਅਤੇ ਦੋ ਐੈੱਸ. ਐੈੱਲ. ਆਰ. ਹੋਣਗੇ। 16 ਫਰਵਰੀ ਨੂੰ ਰਵਾਨਾ ਹੋਣ ਵਾਲੀ ਸਪੈਸ਼ਲ ਟਰੇਨ 21 ਫਰਵਰੀ ਨੂੰ ਪਰਤੇਗੀ।
'ਅੱਗਾ ਦੌੜ ਤੇ ਪਿੱਛਾ ਚੌੜ' ਦੀ ਸਥਿਤੀ 'ਚ ਸਿੱਖਿਆ ਵਿਭਾਗ
NEXT STORY