ਜਲੰਧਰ,(ਅਮਿਤ ਠਾਕੁਰ): ਸ਼ਹਿਰ 'ਚ ਤੇਜ਼ ਹਵਾਵਾਂ ਤੇ ਧੂੜ ਭਰੀ ਹਨੇਰੀ ਚੱਲਣ ਕਾਰਨ ਜਿਥੇ ਮੌਸਮ ਖਰਾਬ ਹੋ ਗਿਆ ਹੈ। ਉਥੇ ਹੀ ਦੌਰਾਨ ਸ਼ਹਿਰ 'ਚ ਬਿਜਲੀ ਗੁੱਲ ਹੋ ਗਈ, ਜਿਸ ਕਾਰਨ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਵੀ ਥੋੜ੍ਹੀ ਦੇਰ ਤੱਕ ਹਨੇਰੇ 'ਚ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਮੌਜੂਦ ਮਰੀਜ਼ਾਂ ਦੇ ਚੈਕਅੱਪ ਲਈ ਡਾਕਟਰਾਂ ਤੇ ਨਰਸਾਂ ਨੂੰ ਆਪਣੇ ਮੋਬਾਈਲ ਦੀ ਟਾਰਚ ਦਾ ਸਹਾਰਾ ਲੈਣਾ ਪਿਆ। ਉਥੇ ਹੀ ਹਨੇਰਾ ਹੋਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ 'ਚ ਵੀ ਮੁਸ਼ਕਿਲਾਂ ਹੋਈਆਂ।
ਪੰਜਾਬ 'ਚ ਕਈ ਥਾਂਈ ਵਿਗੜਿਆ ਮੌਸਮ
NEXT STORY