ਜਲੰਧਰ, (ਮਹੇਸ਼)- ਰਾਮਾ ਮੰਡੀ ਬਾਜ਼ਾਰ ਵਿਚ ਮੰਗਲਵਾਰ ਦੀ ਸ਼ਾਮ ਨੂੰ ਚੋਰਾਂ ਨੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ 20 ਹਜ਼ਾਰ ਤੋਂ ਜ਼ਿਆਦਾ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਕੀਮਤੀ ਕੱਪੜਿਆਂ ’ਤੇ ਹੱਥ ਸਾਫ ਕਰ ਦਿੱਤਾ। ਨੇੜੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋਈ ਇਸ ਵਾਰਦਾਤ ਨੂੰ ਟਰੇਸ ਕਰਨ ਵਿਚ ਨੰਗਲ ਸ਼ਾਮਾ ਚੌਕੀ ਦੀ ਪੁਲਸ ਜੁਟ ਗਈ ਹੈ ਪਰ ਖਬਰ ਲਿਖੇ ਜਾਣ ਤੱਕ ਪੁਲਸ ਚੋਰਾਂ ਤੱਕ ਪਹੁੰਚ ਨਹੀਂ ਸਕੀ ਸੀ।
ਦੁਕਾਨ ਦੇ ਮਾਲਕ ਰਵੀ ਵਾਲੀਆ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਕੱਲ ਰਾਤ ਨੂੰ ਦੁਕਾਨ ਬੰਦ ਕਰ ਕੇ ਗਿਆ ਸੀ, ਅੱਜ ਸਵੇਰੇ ਆ ਕੇ ਦੇਖਿਆ ਕਿ ਸ਼ਟਰ ਖੁੱਲ੍ਹਾ ਹੋਇਆ ਸੀ ਅਤੇ ਤਾਲੇ ਤੋੜੇ ਹੋਏ ਸਨ। ਦੁਕਾਨ ਦੇ ਅੰਦਰ ਪੂਰਾ ਸਾਮਾਨ ਖਿੱਲਰਿਆ ਪਿਆ ਸੀ।
ਇਸ ਵਾਰਦਾਤ ਨੂੰ ਲੈ ਕੇ ਪੁਲਸ ਨੇ ਦੁਕਾਨ ਮਾਲਕ ਦੇ ਬਿਆਨਾਂ ’ਤੇ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਮਾਰਕਾ ਸ਼ਰਾਬ ਸਣੇ ਫੋਟੋਗ੍ਰਾਫਰ ਕਾਕਾ ‘ਨੱਪਿਆ’
NEXT STORY