ਟਾਂਡਾ ਉੜਮੁੜ੍ਹ (ਵਰਿੰਦਰ ਪੰਡਿਤ) - ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਅਹੀਆਪੁਰ ਵਿਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਮਹਿੰਦਰ ਅਹਿਆਪੁਰੀ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਮਹੰਤ ਰਾਮ ਸਿੰਘ ਨਿਰਮਲਾ ਡੇਰਾ, ਮਾਝਾ ਦੋਆਬਾ ਪ੍ਰਧਾਨ ਬਾਜ਼ੀਗਰ ਸੈੱਲ ਲਹੌਰਾ ਸਿੰਘ ਟਾਂਡੀ, ਆਜ਼ਾਦੀਆਂ ਘੁਲਾਟੀ ਬੀਬੀ ਸ਼ੀਲਾ ਪੁਰੀ ਅਤੇ ਸਮੂਹ ਕਲੱਬ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਹੀਦ ਨੂੰ ਯਾਦ ਕੀਤਾ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਮੌਕੇ ਇਨਕਲਾਬ ਜ਼ਿੰਦਾਬਾਦ, ਸ਼ਹੀਦ ਭਗਤ ਸਿੰਘ ਅਮਰ ਰਹੇ ਦੇ ਨਾਅਰਿਆਂ ਵਿਚ ਪੰਜਾਬ ਪੁਲਸ ਦੀ ਟੀਮ ਨੇ ਐਡੀਸ਼ਨਲ ਐੱਸ.ਐੱਚ.ਓ.ਐੱਸ.ਆਈ. ਪਰਵਿੰਦਰ ਸਿੰਘ ਦੀ ਦੇਖਰੇਖ ਵਿਚ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਮਹੰਤ ਰਾਮ ਸਿੰਘ ਅਤੇ ਲਹੌਰਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਖਿਆ ਕਿ ਅਸੀਂ ਅੱਜ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਇਸ ਮੌਕੇ ਚਾਨਣ ਰਾਮ ਪੁਰੀ, ਬ੍ਰਿਜ ਪੁਰੀ, ਸ਼ਾਮ ਲਾਲ,ਰਾਜਨ ਸੋਂਧੀ, ਮਨੀ ਸ਼ਰਮਾ, ਨੀਰਜ ਸ਼ਰਮਾ,ਗੋਲਡੀ ਸ਼ਰਮਾ, ਰਾਜਾ ਆਦਿ ਮੌਜੂਦ ਸਨ।
ਆਨਲਾਈਨ ਗੇਮ 'ਚ ਕੰਪਨੀ ਦੇ ਪੈਸੇ ਹਾਰ ਗਿਆ ਡਲਿਵਰੀ ਬੁਆਏ, ਕੰਟਰੋਲ ਰੂਮ ’ਚ ਫੋਨ ਕਰ ਕਿਹਾ- 'ਲੁੱਟ ਹੋ ਗਈ'
NEXT STORY