ਜਲੰਧਰ (ਚੋਪੜਾ)— ਮਹਿੰਗੇ ਭਾਅ 'ਤੇ ਮਿਲਣ ਅਤੇ ਸੀ. ਐੱਨ. ਜੀ. ਦੀ ਕਿੱਲਤ ਖਿਲਾਫ ਆਵਾਜ਼ ਆਟੋ ਚਾਲਕਾਂ ਨੇ ਬੀਤੇ ਦਿਨ ਡੀ. ਸੀ. ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਆਟੋ ਲੈ ਕੇ ਡੀ. ਸੀ. ਕੰਪਲੈਕਸ ਦੇ ਅੰਦਰ ਦਾਖਲ ਹੋਏ ਜਿੱਥੇ ਉਨ੍ਹਾਂ ਨੂੰ ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਨੇ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਭਗਤ ਸਿੰਘ ਆਟੋ ਯੂਨੀਅਨ ਦੇ ਪ੍ਰਧਾਨ ਰਣਜੀਤ ਕੁਮਾਰ, ਜਨਰਲ ਸਕੱਤਰ ਰਾਜੇਸ਼ ਕੁਮਾਰ ਨੇ ਸਾਥੀਆਂ ਨਾਲ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਰਣਜੀਤ ਅਤੇ ਰਾਕੇਸ਼ ਨੇ ਦੱਸਿਆ ਕਿ ਜਲੰਧਰ ਪ੍ਰਸ਼ਾਸਨ ਨੇ ਜ਼ਬਰਦਸਤੀ ਦਬਾਅ ਪਾ ਕੇ ਪੈਟਰੋਲ/ਡੀਜ਼ਲ ਆਟੋ ਦੀ ਥਾਂ ਸੀ. ਐੱਨ. ਜੀ. ਆਟੋ ਲੈਣ ਲਈ ਮਜਬੂਰ ਕੀਤਾ। ਉਨ੍ਹਾਂ ਕਰਜ਼ੇ ਲੈ ਕੇ ਆਟੋ ਖਰੀਦੇ ਪਰ ਸੀ. ਐੱਨ. ਜੀ. ਨਾ ਮਿਲਣ ਕਾਰਣ ਉਨ੍ਹਾਂ ਦਾ ਧੰਦਾ ਬੰਦ ਹੋ ਰਿਹਾ ਹੈ। ਜਲੰਧਰ 'ਚ ਸਿਰਫ ਇਕ ਪੈਟਰੋਲ ਪੰਪ 'ਤੇ ਸੀ. ਐੱਨ. ਜੀ. ਮਿਲ ਰਹੀ ਹੈ, ਜਿਸ ਕਾਰਨ ਉਥੇ ਆਟੋ ਵਾਲਿਆਂ ਨੂੰ ਖੁੱਲ੍ਹ ਕੇ ਲੁੱਟਿਆ ਜਾ ਰਿਹਾ ਹੈ। ਪਠਾਨਕੋਟ ਬਾਈਪਾਸ ਵਿਚ ਨਿੱਜੀ ਕੰਪਨੀ 90 ਰੁਪਏ ਪ੍ਰਤੀ ਕਿੱਲੋ ਗੈਸ ਦੇ ਰਹੀ ਹੈ ਜਦੋਂਕਿ ਫਗਵਾੜਾ ਵਿਚ ਇਸ ਦਾ ਰੇਟ 65 ਰੁਪਏ ਪ੍ਰਤੀ ਕਿੱਲੋ ਹੈ। ਮੰਡੀ ਗੋਬਿੰਦਗੜ੍ਹ ਵਿਚ ਇਸ ਦਾ ਰੇਟ 55 ਰੁਪਏ ਕਿੱਲੋ ਹੈ। ਜਦੋਂ ਕੰਪਨੀ ਨਾਲ ਇਸ ਸੰਦਰਭ 'ਚ ਕੰਪਨੀ ਅਧਿਕਾਰੀਆਂ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਉਹ ਜਲੰਧਰ ਤੱਕ ਪਾਈਪ ਲਾਈਨ ਨਾ ਹੋਣ, ਸਰਕਾਰ ਏ. ਬੀ. ਸੀ. ਡੀ. ਨਹੀਂ ਦੇ ਰਹੀ ਹੈ। ਇੰਨੀ ਮਹਿੰਗੀ ਗੈਸ ਮਿਲਣ ਦੇ ਕਾਰਣ ਸਾਨੂੰ ਆਪਣੀ ਰੋਜ਼ੀ-ਰੋਟੀ ਚਲਾਉਣੀ ਅਤੇ ਬੱਚਿਆਂ ਨੂੰ ਪਾਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਆਟੋ ਚਾਲਕਾਂ ਨੇ ਐੱਸ. ਡੀ. ਐੱਮ.-1 ਜੈਇੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਮੰਗ-ਪੱਤਰ ਸੌਂਪਿਆ। ਆਟੋ ਚਾਲਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਿਲਆ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਇਸ ਮੌਕੇ ਯਸ਼ਪਾਲ, ਸੁਰਿੰਦਰ ਕੁਮਾਰ, ਰਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਅਜੇ ਕੁਮਾਰ, ਮਲਕੀਤ ਸਿੰਘ, ਕੁਲਦੀਪ ਸਿੰਘ ਅਤੇ ਹੋਰ ਵੀ ਮੌਜੂਦ ਸਨ।
ਸੰਸਦ 'ਚ ਗੂੰਜਿਆ ਸ੍ਰੀ ਗੁਰੂ ਰਵਿਦਾਸ ਮੰਦਿਰ ਦਾ ਮਾਮਲਾ, ਰੱਖੀ ਇਹ ਮੰਗ
NEXT STORY