ਜਲੰਧਰ (ਖੁਰਾਣਾ)— ਨਗਰ ਨਿਗਮ ਨੇ ਕੰਪਨੀ ਬਾਗ 'ਚ ਬਣੀ ਬੀ. ਓ. ਟੀ. ਪਾਰਕਿੰਗ ਦਾ ਕਬਜ਼ਾ ਤਾਂ ਲੈ ਲਿਆ ਹੈ ਪਰ ਜੋ ਲੋਕ ਇਥੇ ਆਪਣੀਆਂ ਕਾਰਾਂ ਅਤੇ ਮੋਟਰਸਾਈਕਲ ਆਦਿ ਪਾਰਕ ਕਰਦੇ ਸਨ, ਉਨ੍ਹਾਂ ਨੂੰ ਹੁਣ ਪਾਰਕਿੰਗ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਨਿਗਮ ਨੇ ਮੇਨ ਗੇਟ 'ਤੇ ਤਾਲਾ ਲਗਾ ਦਿੱਤਾ ਸੀ। ਇਸ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਨਿਗਮ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਫਿਲਹਾਲ ਨਗਰ ਨਿਗਮ ਖੁਦ ਇਸ ਪਾਰਕਿੰਗ ਨੂੰ ਸੰਚਾਲਿਤ ਕਰੇਗਾ ਤੇ ਇਥੇ ਉਹ ਹੀ ਗੱਡੀਆਂ ਖੜ੍ਹੀਆਂ ਕਰਨੀਆਂ ਹੋਣਗੀਆਂ ਜੋ ਪਿਛਲੇ ਠੇਕੇਦਾਰ ਨੂੰ ਮੰਥਲੀ ਪਰਚੀ ਕਟਵਾਉਂਦੀਆਂ ਰਹੀਆਂ ਹਨ। ਇਕ ਮਹੀਨਾ ਕਾਰ ਖੜ੍ਹੀ ਕਰਨ ਦੇ ਬਦਲੇ ਨਿਗਮ ਕਰੀਬ 1150 ਰੁਪਏ ਫੀਸ ਲਵੇਗਾ।
ਨਵੇਂ ਸਾਲ ਦੀ ਰਾਤ ਪ੍ਰੇਸ਼ਾਨ ਹੋਏ ਲੋਕ
ਇਸ ਪਾਰਕਿੰਗ ਦਾ ਠੇਕਾ ਭਾਵੇਂ 28 ਦਸੰਬਰ ਨੂੰ ਖਤਮ ਹੋ ਗਿਆ ਸੀ ਪਰ ਨਿਗਮ ਨੇ ਇਸ ਦਾ ਕਬਜ਼ਾ 31 ਦਸੰਬਰ ਨੂੰ ਲੈ ਕੇ ਉਥੇ ਆਪਣਾ ਤਾਲਾ ਲਾ ਦਿੱਤਾ ਭਾਵੇਂ ਉਥੇ ਪਾਰਕਿੰਗ ਦੇ ਅੰਦਰ ਕਈ ਗੱਡੀਆਂ ਖੜ੍ਹੀਆਂ ਸਨ। ਦੇਰ ਰਾਤ ਜਦੋਂ ਲੋਕ ਨਵੇਂ ਸਾਲ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਗੱਡੀ ਲੈਣ ਪਾਰਕਿੰਗ ਆਏ ਤਾਂ ਉਥੇ ਨਿਗਮ ਦਾ ਤਾਲਾ ਲਟਕ ਰਿਹਾ ਸੀ, ਜਿਸ ਕਾਰਣ ਲੋਕਾਂ ਨੂੰ ਹੋਰ ਇੰਤਜ਼ਾਮ ਕਰਨੇ ਪਏ ਤੇ ਪ੍ਰੇਸ਼ਾਨ ਹੋਣਾ ਪਿਆ। ਇਸ ਕਾਰਣ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਹੰਗਾਮਾ ਹੋਇਆ, ਜਿਸ ਤੋਂ ਬਾਅਦ ਨਿਗਮ ਨੇ ਨਵਾਂ ਟੈਂਡਰ ਸਿਰੇ ਨਾ ਚੜ੍ਹਨ ਦੀ ਤਰੀਕ ਤੱਕ ਇਸ ਪਾਰਕਿੰਗ ਨੂੰ ਖੁਦ ਚਲਾਉਣ ਦਾ ਫੈਸਲਾ ਲਿਆ ਤੇ ਆਪਣੇ ਤਿੰਨ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ।
ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਬਾਥਰੂਮ 'ਚੋਂ ਮਿਲੀ ਲਾਸ਼
NEXT STORY